ਟੀਵੀ ਦਾ ਮਸ਼ਹੂਰ ਸੋਆ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਜਾਂ ਰਿਹਾ ਹੈ। ਦਰਅਸਲ ਟੀਵੀ ਦੇ ਪ੍ਰਸਿੱਧ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ 21 ਅਗਸਤ ਤੋਂ ਪ੍ਰਸਾਰਿਤ ਹੋਵੇਗਾ। ਇਸ ਦੇ ਲਈ ਨਿਰਮਾਤਾਵਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ, ਪ੍ਰਸ਼ੰਸਕ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਬਾਰੇ ਜਾਣਨ ਲਈ ਉਤਸੁਕ ਹਨ। ਹਾਲ ਹੀ ਵਿੱਚ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਕਪਿਲ ਸ਼ਰਮਾ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ, ਦਿ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਦਾ ਵੀ ਖੁਲਾਸਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਅਕਸ਼ੇ ਕੁਮਾਰ ਅਤੇ ਫਿਲਮ ਬੈਲ ਬੌਟਮ ਦੀ ਟੀਮ ਸ਼ੋਅ ਦੀ ਪਹਿਲੀ ਮਹਿਮਾਨ ਹੋਵੇਗੀ। ਇਹ ਸਾਰੇ ਲੋਕ ਫਿਲਮ ‘ਬੈਲ ਬੌਟਮ’ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਸ਼ੋਅ ਦਾ ਪਹਿਲਾ ਐਪੀਸੋਡ ਕਾਫੀ ਮਜ਼ੇਦਾਰ ਅਤੇ ਮਸਤੀ ਭਰਿਆ ਹੋ ਸਕਦਾ ਹੈ।