ਬਹੁਤ ਦੇਸ਼ਾ ਦੇ ਲੋਕ ਘੁੰਮਣ ਦੇ ਲਈ ਨਿਊਜ਼ੀਲੈਂਡ ਆਉਂਦੇ ਹਨ ਉੱਥੇ ਹੀ ਇੰਨ੍ਹਾਂ ਲੋਕਾਂ ਦੇ ਵਿੱਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਪਰ ਜੇਕਰ ਤੁਸੀ ਵੀ ਨਿਊਜ਼ੀਲੈਂਡ ਘੁੰਮਣ ਆਉਣਾ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹ ਲਿਓ ਕਿਉਂਕ ਤੁਹਾਡੀ ਇੱਕ ਗਲਤੀ ਤੁਹਾਨੂੰ ਏਅਰਪੋਰਟ ਤੋਂ ਹੀ ਪੁੱਠੇ ਪੈਰੀ ਮੋੜ ਸਕਦੀ ਹੈ। ਦਰਅਸਲ ਛੁੱਟੀਆਂ ਮੌਕੇ ਨਿਊਜੀਲੈਂਡ ‘ਚ ਘੁੰਮਣ ਆਏ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਇਮੀਗ੍ਰੇਸ਼ਨ ਅਧਿਕਾਰੀ ਨਾਲ ਝੂਠ ਬੋਲਣਾ ਇਨਾਂ ਮਹਿੰਗਾ ਪੈ ਗਿਆ ਕਿ ਉਸਨੂੰ ਏਅਰਪੋਰਟ ਤੋਂ ਹੀ ਪੁੱਠੇ ਪੈਰੀ ਮੋੜ ਦਿੱਤਾ ਗਿਆ। ਰਿਪੋਰਟਾਂ ਮੁਤਾਬਿਕ ਨੌਜਵਾਨ ਤੋਂ ਜਦੋਂ ਇਮੀਗ੍ਰੇਸ਼ਨ ਅਧਿਕਾਰੀ ਨਿਊਜ਼ੀਲੈਂਡ ਆਉਣ ਬਾਰੇ ਪੁੱਛ ਰਹੇ ਸੀ ਤਾਂ ਨੌਜਵਾਨ ਨੇ ਅਜਿਹੀ ਘੁੰਮਣ ਵਾਲੀ ਥਾਂ ਦਾ ਨਾਮ ਲੈ ਦਿੱਤਾ ਜੋ ਫੈਂਗਰਾਏ ਤੋਂ ਵੀ ਸੈਂਕੜੇ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਟਾਊਨ ‘ਕਾਇਟਾਇਆ’ ਸੀ ਜੋ ਸ਼ਾਮ ਨੂੰ ਸਮੇਂ ਸਿਰ ਬੰਦ ਹੋ ਜਾਂਦਾ ਹੈ। ਉਸਦਾ ਕਹਿਣਾ ਸੀ ਕਿ ਇਹ ਸ਼ਹਿਰ ਨਾਈਟਲਾਈਫ ਲਈ ਮਸ਼ਹੂਰ ਹੈ। ਇੰਨਾਂ ਹੀ ਨਹੀਂ ਨੌਜਵਾਨ ਦਾ ਕਹਿਣਾ ਸੀ ਕਿ ਉਹ ਮੱਛੀ ਫੜਣ ਦਾ ਕਾਰੋਬਾਰ ਕਰਦਾ ਹੈ ਪਰ ਨਾਂ ਤਾਂ ਉਹ ਖੁਦ ਮੱਛੀ ਖਾਂਦਾ ਸੀ ਸਗੋਂ ਉਸਨੂੰ ਪਾਣੀ ਤੋਂ ਵੀ ਡਰ ਲੱਗਦਾ ਸੀ।
![The Indian boy was sent back from the airport](https://www.sadeaalaradio.co.nz/wp-content/uploads/2023/12/1b14cece-b938-48ab-a052-045007ca12cf-950x534.jpg)