ਪਿਛਲੇ ਦਿਨੀ ਆਕਲੈਂਡ ਕੌਂਸਲ ਨੇ ਕੁੱਤਿਆਂ ਨੂੰ ਲੈ ਕੇ ਕੁਝ ਵੱਡੇ ਫੈਸਲੇ ਲੈਣ ਦੇ ਸੰਕੇਤ ਦਿੱਤੇ ਸਨ। ਕੌਂਸਲ ਦਾ ਕਹਿਣਾ ਹੈ ਕਿ ਕਈ ਵਾਰ ਇੱਕ ਵਿਅਕਤੀ ਇੱਕੋ ਵੇਲੇ ਕਈ ਕੁੱਤਿਆਂ ਨੂੰ ਘੁੰਮਾ ਰਿਹਾ ਹੁੰਦਾ ਹੈ ਜਿਸ ਕਾਰਨ ਆਮ ਲੋਕਾਂ ਦੀ ਲਈ ਖਤਰਾ ਰਹਿੰਦਾ ਹੈ ਇਸ ਲਈ ਕੌਂਸਲ ਨੇ ਕੁੱਤਿਆਂ ਦੀ ਗਿਣਤੀ ਨੂੰ 6 ਤੱਕ ਸੀਮਤ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਕੌਂਸਲ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਇੱਕ ਫੀਡਬੈਕ ਮੰਗੀ ਹੈ। ਪਰ ਇਸੇ ਵਿਸ਼ੇ ਨਾਲ ਜੁੜਿਆ ਇੱਕ ਮਾਮਲਾ ਹੁਣ ਪਾਪਾਟੋਏਟੋਏ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿੰਦੀ 32 ਸਾਲਾ ਪੂਜਾ ਭਾਦਰਾ ‘ਤੇ ਇੱਕ ਪਾਲਤੂ ਕੁੱਤੇ ਨੇ ਮੋਰਿਸ ਐਵੇਨਿਊ ਵਿਖੇ ਸੈਰ ਕਰਨ ਦੌਰਾਨ ਉਨ੍ਹਾਂ ਹਮਲਾ ਕਰ ਦਿੱਤਾ। ਪੂਜਾ ਅਨੁਸਾਰ ਕੁੱਤਾ ਅਚਾਨਕ ਇੱਕ ਕਾਰ ਚੋਂ ਨਿਕਲਿਆ ‘ਤੇ ਉਸਦੇ 5 ਸਾਲਾ ਪੁੱਤ ‘ਤੇ ਹਮਲਾ ਕਰ ਦਿੱਤਾ। ਬੱਚੇ ਨੂੰ ਬਚਾਉਣ ਲਈ ਪੂਜਾ ਨੇ ਜਵਾਕ ਨੂੰ ਆਪਣੀ ਗੋਦੀ ‘ਚ ਚੁੱਕ ਲਿਆ, ਪਰ ਕੁੱਤਾ ਫਿਰ ਵੀ ਉਨ੍ਹਾਂ ‘ਤੇ ਭੌਂਕਦਾ ਰਿਹਾ ਤੇ ਇਸ ਦੌਰਾਨ ਉਸਨੇ ਪੂਜਾ ਦਾ ਹੱਥ 3 ਵਾਰ ਵੱਢ ਲਿਆ।