ਭਾਰਤ ਦੇ ਮਸ਼ਹੂਰ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਦੇ ਘਰ ਬੇਟੇ ਨੇ ਜਨਮ ਲਿਆ ਹੈ। ਉਹ ਇਸ ਸਮੇਂ ਆਪਣੀ ਪਤਨੀ ਹਰਪਿੰਦਰ ਕੌਰ ਨਾਲ ਅਮਰੀਕਾ ਵਿੱਚ ਹਨ। ਅਮਰੀਕਾ ਦੇ ਮੈਟਰਨਿਟੀ ਹੋਮ ‘ਚ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਖਲੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਖਲੀ ਨੇ ਆਪਣੇ ਬੇਟੇ ਨੂੰ ਅਨਮੋਲ ਹੀਰਾ ਕਹਿ ਕੇ ਖੁਸ਼ੀ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਖਲੀ ਆਪਣੇ ਬੇਟੇ ਨੂੰ ਗੋਦੀ ‘ਚ ਚੁੱਕ ਕੇ ਪਿਆਰ ਕਰ ਰਹੇ ਹਨ। ਇਸ ਤੋਂ ਪਹਿਲਾਂ ਗ੍ਰੇਟ ਖਲੀ ਦੀ ਇੱਕ ਬੇਟੀ ਵੀ ਹੈ। ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਵਧਾਈ ਦੇ ਰਹੇ ਹਨ।
