ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਅੱਜ ਤੋਂ 16ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ। ਪਹਿਲੇ ਦਿਨ ਨਵੇਂ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਸਹੁੰ ਚੁਕਵਾਉਣਗੇ। ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਨਵੇਂ ਸਪੀਕਰ ਦੀ ਚੋਣ ਹੋਵੇਗੀ। ਭਗਵੰਤ ਮਾਨ ਸਰਕਾਰ ਦਾ ਪਹਿਲਾ ਇਜਲਾਸ ਹੈ। ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਪ੍ਰੋਟੇਮ ਸਪੀਕਰ ਵਜੋਂ ਨਿੱਝਰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ ਜਦੋਂ ਨਵੇਂ ਸਦਨ ਦਾ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ।
ਵਿਧਾਨ ਸਭਾ ਇਜਲਾਸ ਤਿੰਨ ਦਿਨ ਦਾ ਹੈ। 18, 19 ਅਤੇ 20 ਮਾਰਚ ਨੂੰ ਛੁੱਟੀ ਤੋਂ ਬਾਅਦ 21 ਅਤੇ 22 ਮਾਰਚ ਨੂੰ ਮੁੜ ਸਦਨ ਦੀ ਕਾਰਵਾਈ ਹੋਵੇਗੀ। 21 ਮਾਰਚ ਨੂੰ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਤੋਂ ਬਾਅਦ ਰਾਜਪਾਲ ਦਾ ਭਾਸ਼ਣ ਹੋਵੇਗਾ। ਤਿੰਨ ਰੋਜ਼ਾ ਸੈਸ਼ਨ 17, 21 ਅਤੇ 22 ਮਾਰਚ ਨੂੰ ਹੋਵੇਗਾ। 21 ਮਾਰਚ ਨੂੰ ਰੈਗੂਲਰ ਸਪੀਕਰ ਦੀ ਚੋਣ ਹੋਵੇਗੀ, ਜਦੋਂ ਕਿ ਆਖ਼ਰੀ ਦਿਨ ਸਦਨ ਦਾ ਹੋਰ ਕੰਮਕਾਜ ਹੋਵੇਗਾ।