ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਬੇਹੱਦ ਜ਼ਰੂਰੀ ਖ਼ਬਰ ਹੈ। ਦਰਅਸਲ ਟਾਕਾਨਿਨੀ ਗੁਰੂਘਰ ਤੋਂ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਹੋਲੇ-ਮਹੱਲੇ ਅਤੇ ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਸਿੱਖ ਹੇਰੀਟੇਜ ਸਕੂਲ ਵੱਲੋਂ ਸੁਪਰੀਮ ਸਿੱਖ ‘ ਸੁਸਾਇਟੀ ਦੀ ਸਰਪ੍ਰਸਤੀ ਹੇਠ ਟਾਕਾਨਿਨੀ ਵਿਖੇ ਪਹਿਲਾ ਨਗਰ ਕੀਰਤਨ 15 ਮਾਰਚ ਦਿਨ ਸ਼ਨੀਵਾਰ ਨੂੰ ਦੁਪਹਿਰ 1.30 ਵਜੇ ਤੋਂ 5.50 ਵਜੇ ਤੱਕ ਸਜਾਇਆ ਜਾ ਰਿਹਾ ਹੈ। ਹਾਲਾਂਕਿ ਰੂਟ ਦੇ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਵੱਡਭਾਗੇ ਮੌਕੇ ‘ਤੇ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ। ਨਗਰ ਕੀਰਤਨ ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀਂ
Daljit Singh – +64 21 803 512, Manjinder Singh Bassi – +64 210 271 8560 Gurinderjit Singh -0 21 208 2095, Mandeep Kaur Minhas +64 21 174 3412 ਨਾਲ ਸੰਪਰਕ ਕਰ ਸਕਦੇ ਹੋ।