[gtranslate]

Breaking News : ਟਿਕਰੀ ਬਾਰਡਰ ‘ਤੇ 6 ਮਹਿਲਾ ਕਿਸਾਨਾਂ ਨੂੰ ਦਰੜਨ ਵਾਲੇ ਟਿੱਪਰ ਦਾ ਡ੍ਰਾਈਵਰ ਗ੍ਰਿਫਤਾਰ

the driver of a tipper

ਵੀਰਵਾਰ ਨੂੰ ਟਿਕਰੀ ਬਾਰਡਰ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ, ਇੱਥੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ 6 ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ। ਟਿੱਪਰ ਨੇ ਡਿਵਾਈਡਰ ‘ਤੇ ਬੈਠੀਆਂ ਮਹਿਲਾ ਕਿਸਾਨਾਂ ਨੂੰ ਦਰੜ ਦਿੱਤਾ ਸੀ। ਹਾਦਸੇ ਤੋਂ ਬਾਅਦ ਤਿੰਨ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਮਹਿਲਾ ਦੀ ਹਸਪਤਾਲ ‘ਚ ਮੌਤ ਹੋ ਗਈ। ਇਸ ਮਾਮਲੇ ‘ਚ ਹੁਣ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਟਰੱਕ ਨਾਲ ਦਰੜਨ ਵਾਲੇ ਡਰਾਈਵਰ ਦੀ ਗ੍ਰਿਫਤਾਰੀ ਹੋ ਗਈ ਹੈ।

ਦਰਅਸਲ ਇਹ ਮਹਿਲਾਵਾਂ ਘਰ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ। ਇਹ ਸਾਰੀਆਂ ਮਹਿਲਾਵਾਂ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸਨ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਨ। ਇਹ ਘਟਨਾ ਝੱਜਰ ਰੋਡ ‘ਤੇ ਫਲਾਈਓਵਰ ਦੇ ਹੇਠਾਂ ਵਾਪਰੀ ਹੈ। ਤੇਜ਼ ਰਫ਼ਤਾਰ ਟਿੱਪਰ ਮਿੱਟੀ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅੰਦੋਲਨਕਾਰੀ ਮਹਿਲਾ ਕਿਸਾਨ ਰੋਟੇਸ਼ਨ ਤਹਿਤ ਘਰ ਵਾਪਿਸ ਜਾ ਰਹੀਆਂ ਸਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕਿਸਾਨ ਮ੍ਰਿਤਕ ਮਹਿਲਾਵਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਿਸਾਨਾਂ ਨੇ ਇਸ ਹਾਦਸੇ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ।

Likes:
0 0
Views:
254
Article Categories:
India News

Leave a Reply

Your email address will not be published. Required fields are marked *