ਨਵੇਂ ਸਾਲ ਤੋਂ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਦਰਅਸਲ ਦੇਸ਼ ਦੇ ਕਈ ਸ਼ਹਿਰਾਂ ‘ਚ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ ਯਾਨੀ ਕਿ ਤੁਹਾਡੀ ਜੇਬ ‘ਤੇ ਬੋਝ ਵੱਧਣ ਜਾ ਰਿਹਾ ਹੈ। ਦੱਸ ਦੇਈਏ ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਆਕਲੈਂਡ, ਟੌਰੰਗੇ ਤੇ ਵੈਲਿੰਗਟਨ ਵਿੱਚ ਬਣੀਆਂ ਨਵੀਆਂ ਸੜਕਾਂ ‘ਤੇ ਟੋਲ ਲਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟੋਲ ਤੋਂ ਹੋਣ ਵਾਲੀ ਕਮਾਈ ਨੂੰ ਇਨ੍ਹਾਂ ਸੜਕਾਂ ਦੀ ਮੁਰਮੰਤ ‘ਤੇ ਹੀ ਖਰਚਿਆ ਜਾਵੇਗਾ। ਇਨ੍ਹਾਂ ਸੜਕਾਂ ਤੋਂ ਲੰਘਣ ਵਾਲੀਆਂ ਗੱਡੀਆਂ ਤੋਂ $2.10 ਤੋਂ $3 ਤੱਕ ਬਤੌਰ ਟੋਲ ਚਾਰਜ ਕੀਤੇ ਜਾਣਗੇ।