[gtranslate]

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਫੈਸਲੇ ਨੇ ਹੁਣ ਭਾਰਤੀ ਪਰਿਵਾਰ ਪਾਇਆ ਬਿਪਤਾ ‘ਚ, ਸੋ/ਸ਼.ਣ ਦਾ ਸ਼ਿਕਾਰ ਹੋਈ ਕੁੜੀ ਦਾ ਹੀ NZ ਦਾ ਵੀਜਾ ਕੀਤਾ ਰੱਦ !

The decision of Immigration New Zealand

ਆਪਣੇ ਫੈਸਲਿਆਂ ਕਾਰਨ ਹਮੇਸ਼ਾ ਹੀ ਸੁਰਖੀਆਂ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਇੱਕ ਵਾਰ ਫਿਰ ਇੱਕ ਹੈਰਾਨੀਜਨਕ ਫੈਸਲਾ ਲਿਆ ਗਿਆ ਹੈ। ਇਸ ਵਾਰ ਇਮੀਗ੍ਰੇਸ਼ਨ ਦੇ ਫੈਸਲੇ ਦੀ ਮਾਰ ਇੱਕ ਭਾਰਤੀ ਕੁੜੀ ਨੂੰ ਝੱਲਣੀ ਪੈ ਰਹੀ ਹੈ। ਦਰਅਸਲ ਸਟੱਡੀ ਵੀਜੇ ‘ਤੇ ਨਿਊਜ਼ੀਲੈਂਡ ਆਈ ਅਦੀਤੀ ਨੇ ਇੱਥੇ ਰਵੀ ਰੈਡੀ ਨਾਮ ਦੇ ਸ਼ਖਸ ਦੀ ਟਾਰਗੇਟ ਜੋਬਸ ਨਾਮ ਦੀ ਕੰਪਨੀ ‘ਚ ਕੁੱਝ ਸਮਾਂ ਪਾਰਟਟਾਈਮ ਕੰਮ ਕੀਤਾ ਸੀ ਪਰ ਤਨਖਾਹ ਟਾਈਮ ‘ਤੇ ਨਾ ਮਿਲਣ ਕਾਰਨ ਅਦੀਤੀ ਨੇ ਨੌਕਰੀ ਛੱਡ ਦਿੱਤੀ ਸੀ। ਪਰ ਇਸ ਦੌਰਾਨ ਪਾਪਾਟੋਏਟੋਏ ਤੋਂ 40 ਪ੍ਰਵਾਸੀ ਕਰਮਚਾਰੀਆਂ ਦੇ ਇੱਕੋ ਘਰ ਵਿੱਚੋਂ ਮਾੜੀ ਹਾਲਤ ‘ਚ ਰਹਿਣ ਦੀ ਖਬਰ ਸਾਹਮਣੇ ਆਈ ਸੀ ਜਿਸ ਬਾਰੇ ਅਦੀਤੀ ਨੂੰ ਕੁਝ ਵੀ ਨਹੀਂ ਪਤਾ ਸੀ, ਪਰ ਇਹ ਮਾਮਲਾ ਅਸਲ ਵਿੱਚ ਰਵੀ ਰੈਡੀ ਦੀ ਕੰਪਨੀ ਨਾਲ ਹੀ ਜੁੜਿਆ ਸੀ ਜਿੱਥੇ ਅਦੀਤੀ ਨੇ ਕੰਮ ਕੀਤਾ ਸੀ, ਰਵੀ ਰੈਡੀ ਦੀ ਕੰਪਨੀ ਨੇ ਉਨ੍ਹਾਂ ਤੋਂ ਨਿਊਜ਼ੀਲੈਂਡ ਦੇ ਵਰਕ ਵੀਜੇ ਲਈ ਪ੍ਰਤੀ ਵਿਅਕਤੀ ਹਜਾਰਾਂ ਡਾਲਰ ਉਗਰਾਹੇ ਸਨ ਤੇ ਉਨ੍ਹਾਂ ਨੂੰ ਨਿਊਜ਼ੀਲੈਂਡ ਬੁਲਾਇਆ ਸੀ। ਪਰ ਇੱਥੇ ਉਨ੍ਹਾਂ ਦਾ ਸੋਸ਼ਣ ਕੀਤਾ ਗਿਆ ਸੀ ,ਫਿਰ ਇੱਕ ਦਿਨ ਇਸੇ ਮਾਮਲੇ ਸਬੰਧੀ ਅਦੀਤੀ ਨੂੰ ਇਮੀਗ੍ਰੇਸ਼ਨ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਸ ਨਾਲ ਪੁੱਛਗਿੱਛ ਕਰਨਾ ਚਾਹੁੰਦੇ ਹਨ, ਪਰ ਅਦੀਤੀ ਨੇ ਇਹ ਕਹਿੰਦਿਆਂ ਮਨਾਂ ਕਰ ਦਿੱਤਾ ਕਿ ਉਹ ਕਿਸੇ ਵੀ ਅਜਿਹੇ ਮਾਮਲੇ ਵਿੱਚ ਨਹੀਂ ਪੈਣਾ ਚਾਹੁੰਦੀ।

ਕਿਉਂਕ ਕੰਮ ਕਰਨ ਦੇ ਇਸ ਸਮੇਂ ਦੌਰਾਨ ਉਹ ਕਦੇ ਵੀ ਰਵੀ ਰੈਡੀ ਨੂੰ ਨਹੀਂ ਮਿਲੀ ਸੀ, ਬਲਕਿ ਕੰਪਨੀ ਮੈਨੇਜਰ ਨਾਲ ਹੀ ਉਸ ਦੀ ਆਨਲਾਈਨ ਗੱਲਬਾਤ ਹੁੰਦੀ ਸੀ। ਉੱਥੇ ਹੀ ਇਸ ਦੌਰਾਨ ਉਸਦਾ ਸਟੱਡੀ ਵੀਜਾ ਖ਼ਤਮ ਹੋਣ ਵਾਲਾ ਸੀ ਤੇ ਉਸਨੂੰ ਆਪਣੇ ਪਾਰਟਰਨਰ ਵੀਜਾ ਦੀ ਉਡੀਕ ਸੀ ਅਤੇ ਇਸੇ ਦੌਰਾਨ ਉਹ ਵਾਪਿਸ ਇੰਡੀਆ ਆ ਗਈ ਸੀ। ਪਰ ਬਾਅਦ ਵਿੱਚ ਇਮੀਗ੍ਰੇਸ਼ਨ ਨੇ ਉਸਦਾ ਵੀਜਾ ਇਹ ਕਹਿੰਦਿਆਂ ਰੱਦ ਕਰਤਾ ਕਿ ਉਹ ਚੰਗੇ ਕਿਰਦਾਰ ਦੀਆਂ ਸ਼ਰਤਾਂ ਨਹੀਂ ਨਿਭਾਉਂਦੀ, ਇਸ ਤੋਂ ਬਾਅਦ ਉਸਨੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਆਪਣੇ ਨਾਲ ਰਵੀ ਰੈਡੀ ਅਤੇ ਉਸਦੀ ਕੰਪਨੀ ਵਲੋਂ ਕੀਤੇ ਧੱਕੇ ਬਾਰੇ ਵੀ ਦੱਸਿਆ ਪਰ ਇਮੀਗ੍ਰੇਸ਼ਨ ਨੇ ਉਸਦੀ ਇੱਕ ਨਾ ਸੁਣੀ ਤੇ ਬਿਨ੍ਹਾਂ ਕੋਈ ਸਬੂਤ ਦਿੱਤਿਆਂ ਉਸਦਾ ਵੀਜਾ ਅਜੇ ਤੱਕ ਵੀ ਨਹੀਂ ਜਾਰੀ ਕੀਤਾ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਦੋਸ਼ੀ ਰਵੀ ਰੈਡੀ ਨਿਊਜ਼ੀਲੈਂਡ ਛੱਡ ਚੁੱਕਾ ਹੈ, ਕੰਪਨੀ ਦਾ ਡਾਇਰੈਕਟਰ ਜੋ ਰਵੀ ਰੈਡੀ ਲਈ ਕੰਮ ਕਰ ਰਿਹਾ ਸੀ, ਉਸ ‘ਤੇ ਵੀ ਕੋਈ ਦੋਸ਼ ਦਾਇਰ ਨਹੀਂ ਹੋਏ ਹਨ, ਪਰ ਇਸ ਸਭ ਵਿੱਚ ਬਿਨ੍ਹਾਂ ਕਿਸੇ ਸਬੂਤ ਅਦੀਤੀ ਨੂੰ ਇਸਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਅਦੀਤੀ ਦੇ ਵਕੀਲ ਐਲੀਸਟਰ ਮੈਕਲੀਮੋਂਟ ਦਾ ਕਹਿਣਾ ਹੈ ਕਿ ਅਦੀਤੀ ਨਾਲ ਇਹ ਸਰਾਸਰ ਧੱਕਾ ਹੋਇਆ ਹੈ, ਉਨ੍ਹਾਂ ਕਿਹਾ ਕਿ ਉਸਨੂੰ ਛਾਣਬੀਣ ਲਈ ਕੀਤੀ ਨਾਂਹ ਦਾ ਗੁੱਸਾ ਝੱਲਣਾ ਪੈ ਰਿਹਾ ਹੈ।

Leave a Reply

Your email address will not be published. Required fields are marked *