ਸੋਮਵਾਰ ਸਵੇਰੇ ਆਕਲੈਂਡ ਦੇ ਦੱਖਣੀ-ਪੱਛਮੀ ਮੋਟਰਵੇਅ ‘ਤੇ ਇੱਕ ਕਾਰ ਹਾਦਸਾਗ੍ਰਸਤ ਹੋਈ ਸੀ। ਹਾਦਸਾਗ੍ਰਸਤ ਹੋਈ ਇਸ ਕਾਰ ‘ਚ ਇੱਕ ਅਗਵਾਹ ਹੋਈ 19 ਸਾਲਾ ਨੌਜਵਾਨ ਮੁਟਿਆਰ ਦੀ ਲਾਸ਼ ਵੀ ਮਿਲੀ ਸੀ ਤੇ ਇਸ ਮਾਮਲੇ ‘ਚ ਪੁਲਿਸ ਨੇ ਇੱਕ 20 ਸਾਲ ਦੇ ਨੌਜਵਾਨ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਕਤਲ ਦੇ ਰੂਪ ‘ਚ ਜਾਂਚ ਕਰ ਰਹੀ ਹੈ।
