ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸੋਹਣੇ ਦੇਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਰ ਹੁਣ ਕੀਵੀਆਂ ਦਾ ਖਾਸ ਕਰ ਆਕਲੈਂਡ ਵਾਸੀਆਂ ਦਾ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰਾਂ ਦੀ ਸੂਚੀ ਜਿਸ ਵਿੱਚ ਕਰੀਬ 250 ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਸ ਵਿੱਚ ਆਕਲੈਂਡ ਦਾ ਸਥਾਨ 47ਵਾਂ ਆਇਆ ਹੈ। ਪਰ ਇੱਥੇ ਅਹਿਮ ਗੱਲ ਇਹ ਹੈ ਕਿ ਸਾਫ-ਸੁਥਰੀ ਹਵਾ ਦੇ ਮਾਮਲੇ ‘ਚ ਆਕਲੈਂਡ ਨੂੰ ਸਭ ਤੋਂ ਵਧੀਆ ਸ਼ਹਿਰ ਦਾ ਦਰਜਾ ਹਾਸਿਲ ਹੋਇਆ ਹੈ। ਉੱਥੇ ਹੀ ਵਰਕ ਫੋਰਸ ਪਾਰਟੀਸੀਪੇਸ਼ਨ ਵਿੱਚ ਆਕਲੈਂਡ ਦਾ ਨੰਬਰ 6ਵਾਂ ਹੈ।