ਤਸਵੀਰ ‘ਚ ਦਿਖਾਈ ਦੇ ਰਹੇ ਇਸ ਸਿੱਖ ਨੌਜਵਾਨ ਨੇ ਗੋਰਿਆਂ ਦੇ ਦੇਸ਼ ‘ਚ ਬੱਲੇ-ਬੱਲੇ ਕਰਵਾਈ ਹੋਈ ਹੈ। ਸਿਡਨੀ ਨਾਲ ਸਬੰਧਤ ਗੁਰਬਾਜ਼ ਸਿੰਘ ਨੇ ਆਸਟ੍ਰੇਲੀਆ ਭਰ ਤੋਂ 6 ਟੋਪ ਦੇ ਐਗਜੀਕਿਊਟਿਵਸ ‘ਚ ਆਪਣੀ ਥਾਂ ਬਣਾਈ ਹੈ। ਆਸਟ੍ਰੇਲੀਆ ਦੀ ਨੈਸ਼ਨਲ ਪਬਲਿਕੇਸ਼ਨ ਅਤੇ ਬਿਜਨੈਸ, ਪੋਲੀਟੀਕਸ, ਫਾਇਨਾਂਸ ਨੂੰ ਕਵਰ ਕਰਨ ਵਾਲੀ ਦ ਆਸਟ੍ਰੇਲੀਅਨ ਫਾਇਨੈਸ਼ਲ ਰੀਵਿਊ (ਏ ਐਫ ਆਰ) ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਸੂਚੀ ‘ਚ ਇਸ ਵਾਰ ਇਹ ਸਿੱਖ ਨੌਜਵਾਨ ਵੀ ਸ਼ਾਮਿਲ ਹੋਇਆ ਹੈ। ਅਹਿਮ ਗੱਲ ਹੈ ਕਿ ਇਸ ਮੁਕਾਮ ‘ਤੇ ਪੁੱਜਣ ਲਈ ਗੁਰਬਾਜ ਸਿੰਘ ਨੇ ਬਹੁਤ ਔਖੇ ਇਮਤਿਹਾਨਾਂ ਨੂੰ ਪਾਸ ਕੀਤਾ ਹੈ ਤੇ ਆਸਟ੍ਰੇਲੀਆ ਵੱਸਦੇ ਸਿੱਖ ਬੱਚਿਆਂ ਲਈ ਅਤੇ ਨੌਜਵਾਨ ਪੀੜੀ ਲਈ ਚੰਗਾ ਪ੍ਰੇਰਣਾਸ੍ਰੋਤ ਬਣਿਆ ਹੈ। ਇੱਕ ਰਿਪੋਰਟ ਅਨੁਸਾਰ ਗੁਰਬਾਜ਼ ਸਿੰਘ ਆਪਣੇ ਸਿਰ ਦੇ ਤਾਜ ਦਸਤਾਰ ਨੂੰ ਆਪਣੀ ਇਸ ਉਪਲਬਧੀ ਲਈ ਬਹੁਤ ਸਹਾਇਕ ਦੱਸਦਾ ਹੈ।
