ਦੀਵਾਲੀ ਤੋਂ ਠੀਕ ਪਹਿਲਾਂ ਥਾਈਲੈਂਡ ਨੇ ਭਾਰਤੀ ਸੈਲਾਨੀਆਂ ਨੂੰ ਖਾਸ ਤੋਹਫਾ ਦਿੱਤਾ ਹੈ। ਦਰਅਸਲ, ਭਾਰਤ ਤੋਂ ਥਾਈਲੈਂਡ ਜਾਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਖਬਰਾਂ ਮੁਤਾਬਿਕ ਹੁਣ ਭਾਰਤੀ ਸੈਲਾਨੀਆਂ ਨੂੰ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਅਜਿਹਾ ਇਸ ਲਈ ਕਿਉਂਕਿ ਥਾਈਲੈਂਡ ਨੇ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਸੈਲਾਨੀਆਂ ਲਈ ਵੀਜ਼ਾ ਦੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਹੈ।
ਥਾਈਲੈਂਡ ਸਰਕਾਰ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਥਾਈਲੈਂਡ ਸੀਜ਼ਨ ਵਿੱਚ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ‘ਚ ਥਾਈਲੈਂਡ ਨੇ ਚੀਨੀ ਸੈਲਾਨੀਆਂ ਲਈ ਵੀ ਵੀਜ਼ਾ ਸ਼ਰਤਾਂ ਖਤਮ ਕਰ ਦਿੱਤੀਆਂ ਸਨ। ਜਿਸ ਕਾਰਨ ਜਨਵਰੀ ਤੋਂ 29 ਅਕਤੂਬਰ ਤੱਕ 22 ਮਿਲੀਅਨ ਸੈਲਾਨੀ ਥਾਈਲੈਂਡ ਆਏ, ਜਿਸ ਨਾਲ 25.67 ਬਿਲੀਅਨ ਡਾਲਰ ਦੀ ਆਮਦਨ ਹੋਈ।
“ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕ 30 ਦਿਨਾਂ ਤੱਕ ਬਿਨਾਂ ਵੀਜ਼ੇ ਦੇ ਥਾਈਲੈਂਡ ਵਿੱਚ ਦਾਖਲ ਹੋ ਸਕਦੇ ਹਨ,” ਰਾਇਟਰਜ਼ ਨੇ ਬੁਲਾਰੇ ਚਾਈ ਵਾਚਰੋਨਕੇ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਥਾਈਲੈਂਡ ਦੇ ਚੌਥੇ ਸਭ ਤੋਂ ਵੱਡੇ ਸਰੋਤ ਬਾਜ਼ਾਰ ਵਜੋਂ ਉਭਰਿਆ ਹੈ। ਇਸ ਸਾਲ ਭਾਰਤ ਤੋਂ ਲਗਭਗ 12 ਲੱਖ ਸੈਲਾਨੀ ਥਾਈਲੈਂਡ ਆਏ ਹਨ। ਭਾਰਤ ਤੋਂ ਪਹਿਲਾਂ, ਥਾਈਲੈਂਡ ਲਈ ਤਿੰਨ ਸਭ ਤੋਂ ਵੱਡੇ ਸੈਲਾਨੀ ਸਰੋਤ ਦੇਸ਼ ਮਲੇਸ਼ੀਆ, ਚੀਨ ਅਤੇ ਦੱਖਣੀ ਕੋਰੀਆ ਹਨ।ਥਾਈਲੈਂਡ ਦਾ ਇਸ ਸਾਲ ਲਗਭਗ 28 ਮਿਲੀਅਨ ਸੈਲਾਨੀਆਂ ਦਾ ਟੀਚਾ ਹੈ।
ਯਾਤਰਾ ਉਦਯੋਗ ਥਾਈਲੈਂਡ ਲਈ ਸਭ ਤੋਂ ਵਧੀਆ ਛੋਟੀ ਮਿਆਦ ਦੀ ਆਰਥਿਕ ਉਤੇਜਨਾ ਪ੍ਰਦਾਨ ਕਰਦਾ ਹੈ। ਬੈਂਕ ਆਫ਼ ਥਾਈਲੈਂਡ ਦੇ ਅੰਕੜਿਆਂ ਦੇ ਅਨੁਸਾਰ, ਸੈਰ-ਸਪਾਟਾ ਜੀਡੀਪੀ ਵਿੱਚ ਲਗਭਗ 12% ਅਤੇ ਨੌਕਰੀਆਂ ਦਾ ਲਗਭਗ ਪੰਜਵਾਂ ਹਿੱਸਾ ਯੋਗਦਾਨ ਪਾਉਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸੈਰ-ਸਪਾਟਾ ਖੇਤਰ ਵਿਚ ਇਹ ਉਛਾਲ ਉਸ ਘਾਟੇ ਦੀ ਭਰਪਾਈ ਕਰ ਸਕੇਗਾ ਜੋ ਲਗਾਤਾਰ ਕਮਜ਼ੋਰ ਨਿਰਯਾਤ ਕਾਰਨ ਹੋਇਆ ਹੈ।
![thailand-to-waive-visas](https://www.sadeaalaradio.co.nz/wp-content/uploads/2023/11/02d574f8-8c62-4e62-8cef-c9dccba95bc5-950x534.jpg)