ਸੁਨਾਮ ਸ਼ਹਿਰ ਦੇ ਨਜ਼ਦੀਕ ਵੀਰਵਾਰ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਰੇ ਇੱਕ ਕਾਰ ਵਿੱਚ ਸਵਾਰ ਹੋ ਕੇ ਮਾਲੇਰਕੋਟਲਾ ਤੋਂ ਸੁਨਾਮ ਨੂੰ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਇਹ ਪਰਿਵਾਰ ਮਲੇਰਕੋਟਲਾ ਸਥਿਤ ਇੱਕ ਦਰਗਾਹ ‘ਤੇ ਮੱਥਾ ਟੇਕ ਕੇ ਵਾਪਿਸ ਸੁਨਾਮ ਨੂੰ ਪਰਤ ਰਿਹਾ ਸੀ। ਸੁਨਾਮ ਨੇੜੇ ਕਾਰ ਨੂੰ ਟਰੱਕ ਅਤੇ ਤੇਲ ਵਾਲੇ ਕੈਂਟਰ ਨੇ ਟੱਕਰ ਮਾਰ ਦਿੱਤੀ। ਕਾਰ ਦੋਵਾਂ ਵਾਹਨਾਂ ਵਿਚਾਲੇ ਆ ਗਈ ਸੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ।