ਆਕਲੈਂਡ ਵਿੱਚ ਬੀਤੀ ਰਾਤ ਇੱਕ ਡੇਅਰੀ ਵਿੱਚ ਹੋਈ ਭਿਆਨਕ ਲੁੱਟ ਤੋਂ ਬਾਅਦ ਦੋ ਕਿਸ਼ੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੱਥੇ ਇੱਕ ਸਟੋਰ ਵਰਕਰ ‘ਤੇ ਹਮਲਾ ਕੀਤਾ ਗਿਆ ਸੀ। ਐਤਵਾਰ ਰਾਤ 9.30 ਵਜੇ ਤੋਂ ਬਾਅਦ ਓਟਾਰਾ ਵਿੱਚ ਈਸਟ ਤਾਮਾਕੀ ਰੋਡ ਡੇਅਰੀ ਵਿੱਚ ਹੋਈ ਲੁੱਟ ਸਬੰਧੀ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਛੇ ਜਣਿਆਂ ਦੇ ਇੱਕ ਸਮੂਹ ਨੇ ਸਟੋਰ ‘ਤੇ ਹਮਲਾ ਕਰ ਸਿਗਰੇਟ ਅਤੇ ਵੈਪ ਉਤਪਾਦ ਚੋਰੀ ਕੀਤੇ ਸਨ, ਇਸ ਪ੍ਰਕਿਰਿਆ ਵਿੱਚ ਇੱਕ ਵਰਕਰ ‘ਤੇ ਮਾਮੂਲੀ ਹਮਲਾ ਕੀਤਾ ਸੀ। ਫਿਰ ਲੁਟੇਰੇ ਓਸੇ ਗੱਡੀ ਵਿੱਚ ਮੌਕੇ ਤੋਂ ਭੱਜ ਗਏ ਜਿਸ ਵਿੱਚ ਉਹ ਪਹੁੰਚੇ ਸਨ, ਹਾਲਾਂਕਿ ਉਸ ਕਾਰ ਨੂੰ ਪੁਲਿਸ ਨੇ ਰੋਂਗੋਮਾਈ ਰੋਡ ‘ਤੇ ਲੱਭ ਲਿਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵ ਪਾਏਆ ਨੇ ਕਿਹਾ ਕਿ ਗਸ਼ਤ ਕਰਦੇ ਸਮੇਂ ਇੱਕ ਫਰੰਟਲਾਈਨ ਯੂਨਿਟ ਨੂੰ ਗੱਡੀ ਮਿਲੀ ਸੀ। ਪੁਲਿਸ ਨੇ 13 ਅਤੇ 14 ਸਾਲ ਦੇ ਜਵਾਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
