ਨਿਊਜ਼ੀਲੈਂਡ ‘ਚ ਜਿੱਥੇ ਚੋਰੀਆਂ ਵੱਡੇ ਪੱਧਰ ‘ਤੇ ਹੋ ਰਹੀਆਂ ਨੇ ਉੱਥੇ ਹੀ ਹੁਣ ਪੁਲਿਸ ਨੇ ਵੀ ਚੋਰਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਆਕਲੈਂਡ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਹੋਈ ਲੁੱਟ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੰਗਲਵਾਰ ਨੂੰ ਪੁਲਿਸ ਨੂੰ ਓਨਹੂੰਗਾ ਮਾਲ ‘ਚ ਗਹਿਣਿਆਂ ਦੀ ਦੁਕਾਨ ‘ਤੇ ਲੁੱਟ ਦੀ ਰਿਪੋਰਟ ਮਿਲੀ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ ਇਹ ਲੁੱਟ ਸ਼ਾਮ 4 ਵਜੇ ਹੋਈ ਅਤੇ ਗਹਿਣੇ ਦੀ “ਵੱਡੀ ਮਾਤਰਾ” ਚੋਰੀ ਹੋ ਗਏ। ਇਸ ਮਗਰੋਂ ਰਾਤ 10 ਵਜੇ, ਕਥਿਤ ਤੌਰ ‘ਤੇ ਚੋਰੀ ਮਗਰੋਂ ਮੌਕੇ ਤੋਂ ਭੱਜਣ ਲਈ ਵਰਤੀ ਗਈ ਗੱਡੀ ਪਾਪਾਕੁਰਾ ਵਿੱਚ ਮਿਲੀ ਸੀ। ਆਰਮਸਟ੍ਰਾਂਗ ਨੇ ਕਿਹਾ ਕਿ ਇਸ ਵਾਹਨ ਨੇ ਇਕ ਹੋਰ ਵਾਹਨ ਨੂੰ ਟੱਕਰ ਵੀ ਮਾਰ ਦਿੱਤੀ ਸੀ, ਹਾਲਾਂਕਿ ਰਾਹਤ ਰਹੀ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਸ ਮਗਰੋਂ ਟੀ ਰਿਕਾਉ ਡਰਾਈਵ ਅਤੇ ਰੀਵਜ਼ ਰੋਡ ਦੇ ਚੌਰਾਹੇ ‘ਤੇ ਕਾਰ ਨੇ ਬੈਰੀਅਰਾਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਇੱਥੇ ਹੀ ਪਿੱਛਾ ਕਰ ਰਹੀ ਪੁਲਿਸ ਨੇ 15 ਅਤੇ 17 ਸਾਲ ਦੀ ਉਮਰ ਦੇ 2 ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਗਹਿਣੇ ਵੀ ਬਰਾਮਦ ਹੋਏ ਸਨ।
![teens arrested after fleeing police following](https://www.sadeaalaradio.co.nz/wp-content/uploads/2024/07/WhatsApp-Image-2024-07-10-at-8.37.10-AM-950x534.jpeg)