ਦੱਖਣੀ ਆਕਲੈਂਡ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 12 ਤੇ 13 ਸਾਲ ਦੀ ਉਮਰ ਦੇ ਤਿੰਨ ਜਵਾਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਜਵਾਕਾਂ ‘ਤੇ ਕਾਰ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਮੰਗਲਵਾਰ ਸ਼ਾਮ 4.20 ਵਜੇ ਦੇ ਕਰੀਬ ਪੁਲਿਸ ਨੂੰ ਮਾਮਲੇ ਸਬੰਧੀ ਬੁਲਾਇਆ ਗਿਆ ਸੀ। ਇੰਸਪੈਕਟਰ ਐਡਮ ਪਾਈਨ ਨੇ ਕਿਹਾ ਕਿ ਕਿਸ਼ੋਰ ਇੱਕ ਚੋਰੀ ਹੋਏ ਵਾਹਨ ਵਿੱਚ ਮੌਕੇ ਤੋਂ ਭੱਜ ਗਏ ਸਨ, ਇਸ ਮਗਰੋਂ ਰੇਡੌਬਟ ਰੋਡ ਤੋਂ ਲੰਘੇ ਅਤੇ ਆਖਰਕਾਰ ਸਪਾਈਕਸ ਦੀ ਵਰਤੋਂ ਕਰਦੇ ਹੋਏ ਮੈਨੂਰੇਵਾ ਵਿੱਚ ਰੋਕਿਆ ਗਿਆ ਸੀ। ਤਿੰਨਾਂ ਨੂੰ ਯੂਥ ਏਡ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਸ਼ਾਮਿਲ ਦੋ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ।
![teens arrested after fleeing police](https://www.sadeaalaradio.co.nz/wp-content/uploads/2024/03/WhatsApp-Image-2024-03-20-at-3.50.24-PM-950x534.jpeg)