ਇੱਕ ਪਾਸੇ ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਦੂਜੇ ਪਾਸੇ ਚੋਰੀਆਂ ‘ਚ ਸ਼ਾਮਿਲ ਜਵਾਕਾਂ ਨੇ ਮਾਪਿਆਂ ਦੀ ਚਿੰਤਾ ਵੀ ਵਧਾਈ ਪਈ ਹੈ। ਤਾਜ਼ਾ ਮਾਮਲਾ ਹੁਣ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ 1 ਚੋਰੀ ਦੀ ਕਾਰ ਸਣੇ ਪੁਲਿਸ ਨੇ ਦੋ ਕਿਸ਼ੋਰਾਂ ਸਣੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਵੇਟਮਾਟਾ ਵੈਸਟ ਖੇਤਰ ਦੇ ਕਮਾਂਡਰ ਇੰਸਪੈਕਟਰ ਜੇਸਨ ਐਡਵਰਡਸ ਨੇ ਕਿਹਾ ਕਿ ਵੈਸਟ ਸਿਟੀ ਮਾਲ ਵਿਖੇ ਉਨ੍ਹਾਂ, “ਤਿੰਨ ਨੌਜਵਾਨਾਂ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲਿਆ ਸੀ।” ਇੰਨ੍ਹਾਂ ਵਿੱਚੋਂ 2 ਦੀ ਉਮਰ 14 ਅਤੇ 15 ਸਾਲ ਹੈ।