ਕਹਿੰਦੇ ਨੇ ਕਿ ਜੇਕਰ ਬੰਦਾ ਮਿਹਨਤ ਕਰੇ ਤਾਂ ਹਰ ਇੱਕ ਮੁਕਾਮ ਹਾਸਿਲ ਕਰ ਸਕਦਾ ਹੈ। ਅੱਜ ਅਸੀਂ ਵੀ ਤੁਹਾਨੂੰ ਇੱਕ ਅਜਿਹੀ ਹੀ ਸਫਲਤਾ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ। ਦਰਅਸਲ 16 ਸਾਲ ਦੀ ਉਮਰ ਵਿੱਚ ਹੀ ਆਉਂਦੇ 4 ਸਾਲਾਂ ‘ਚ ਆਪਣਾ ਘਰ ਖ੍ਰੀਦਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਨੇ 3 ਸਾਲ ‘ਚ ਹੀ ਇਹ ਸੁਪਨਾ ਪੂਰਾ ਕਰ ਲਿਆ ਹੈ। ਚਾਰਲੀ ਸਿਮਨਜ਼ ਅਤੇ ਉਸਦੀ ਗਰਲਫਰੈਂਡ ਕਰਟਨੀ ਮੋਰੀਸਨ ਜੋ ਬੀਤੇ ਕਈ ਸਾਲਾਂ ਤੋਂ ਟੋਪੋ ਦੀ ਸੁਪਰਮਾਰਕੀਟ ਵਿੱਚ ਕੰਮ ਕਰਦੇ ਹਨ ਅਤੇ ਹੁਣ ਦੋਨਾਂ ਨੇ ਆਪਣਾ $720,000 ਮੁੱਲ ਦਾ ਪਹਿਲਾ ਘਰ ਖ੍ਰੀਦਿਆ ਲਿਆ ਹੈ। ਦੋਵਾਂ ਨੇ ਆਪਣੇ ਸੁਪਨਿਆਂ ਦੇ ਘਰ ਲਈ $160,000 ਡਿਪੋਜ਼ਿਟ ਜਮਾਂ ਕਰਵਾਇਆ ਹੈ। ਚਾਰਲੀ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਪਿਤਾ ਦੇ ਸਿਰ ਬੰਨ੍ਹਿਆ ਹੈ।
