ਨਿਊਜ਼ੀਲੈਂਡ ਦੀ ਨੋਰਥਲੈਂਡ ਪੁਲਿਸ ਨੇ ਇੱਕ ਨਕਲੀ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਹੈ। ਇੰਨਾਂ ਹੀ ਨਹੀਂ ਇਸ ਨੌਜਵਾਨ ਕੋਲ ਇੱਕ ਗੱਡੀ ਵੀ ਸੀ ਜਿਸ ‘ਤੇ ਨਿਊਜ਼ੀਲੈਂਡ ਵੱਲੋਂ ਵਰਤੀ ਜਾਂਦੀ ਬਲੂ-ਰੈੱਡ ਬੱਤੀ ਵੀ ਲੱਗੀ ਹੋਈ ਸੀ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਨੌਜਵਾਨ ਨੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਕਿ ਹਾਈਵੇਅ ‘ਤੇ ਜਾਂਦੀਆਂ 2 ਵੱਖੋ-ਵੱਖ ਮਹਿਲਾਵਾਂ ਨੂੰ ਲਾਈਟਾਂ ਲਾਕੇ ਰੋਕਿਆ ਸੀ ਤੇ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣਿਆ ਸੀ। ਨੌਜਵਾਨ ‘ਤੇ ਦੋਸ਼ ਲੱਗੇ ਨੇ ਕਿ ਉਸ ਨੇ ਹਾਈਵੇਅ ‘ਤੇ ਗਲਤ ਢੰਗ ਨਾਲ ਗੱਡੀ ਰੋਕੀ ਸੀ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਇਸ ਮਗਰੋਂ ਮਹਿਲਾਵਾਂ ਨੇ ਨੌਜਵਾਨ ਦੀ ਸ਼ਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ CCTV ਅਤੇ ਡੈਸ਼ਕੇਮ ਫੁਟੇਜ ਤੋਂ ਨੌਜਵਾਨ ਦੀਆਂ ਫੋਟੋਆਂ ਕੱਢੀਆਂ ਤੇ ਉਸਦੀ ਗ੍ਰਿਫਤਾਰੀ ਕੀਤੀ। 17 ਸਾਲ ਦੇ ਇਸ ਮੁੰਡੇ ਨੂੰ ਪੁਲਿਸ ਨੇ ਕੇਰੀ ਕੇਰੀ ਤੋਂ ਗ੍ਰਿਫਤਾਰ ਕੀਤਾ ਹੈ।
![Teenager using fake cop lights](https://www.sadeaalaradio.co.nz/wp-content/uploads/2024/08/WhatsApp-Image-2024-08-03-at-10.01.49-AM-950x534.jpeg)