ਇੱਕ ਐਂਬੂਲੈਂਸ ਕਾਲ-ਹੈਂਡਲਰ ਦੀ ਛੋਟੀ ਜਿਹੀ ਗਲਤੀ ਕਾਰਨ ਇੱਕ ਜਵਾਕੜੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਦਰਅਸਲ ਕਾਲ-ਹੈਂਡਲਰ ਨੇ ਐਂਬੂਲੈਂਸ ਭੇਜਣ ਵਿੱਚ ਦੇਰੀ ਕਰ ਦਿੱਤੀ ਸੀ ਜਿਸ ਕਾਰਨ ਇੱਕ ਕਿਸ਼ੋਰ ਲੜਕੀ ਦੀ ਦਮੇ ਦੇ ਦੌਰੇ ਨਾਲ ਮੌਤ ਹੋ ਗਈ। ਇਸ ਮਾਮਲੇ ਨੂੰ ਪੇਸ਼ੇਵਰ ਸੇਵਾ ਦੇ ਮਿਆਰ ਦੇ ਮਰੀਜ਼ ਦੇ ਅਧਿਕਾਰ ਦੀ ਉਲੰਘਣਾ ਕਰਨ ਵਿੱਚ ਪਾਇਆ ਗਿਆ ਹੈ। ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੇ ਐਂਬੁਲੈਂਸ ਕਾਲ ਹੈਂਡਲਰ ਨੂੰ ਬੇਲੋੜੇ ਸਵਾਲ ਪੁੱਛਣ ਅਤੇ ਦੇਰੀ ਕਰਨ ਲਈ ਦੋਸ਼ੀ ਠਹਿਰਾਇਆ ਹੈ। ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਡਿਸਪੈਚਰ ਵੱਲੋਂ ਫੋਨ ‘ਤੇ ਸਹੀ ਸਵਾਲ ਪੁੱਛੇ ਗਏ ਸਨ, ਪਰ ਉਸ ਵੱਲੋਂ ਮਾਮਲੇ ਦੀ ਨਾਜੁਕਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ।
