ਕ੍ਰਾਈਸਟਚਰਚ ਦੇ ਪਾਰਕ ਨੇੜੇ ਇੱਕ ਲੜਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 17 ਸਾਲਾ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਤੱਥਾਂ ਦੇ ਸੰਖੇਪ ਵਿੱਚ ਦੱਸਿਆ ਗਿਆ ਹੈ ਕਿ ਪੁਰਸ਼ ਨੇ ਬੈਰਿੰਗਟਨ ਪਾਰਕ ਰਾਹੀਂ ਇੱਕ 14 ਸਾਲ ਦੀ ਲੜਕੀ ਦਾ ਪਿੱਛਾ ਕੀਤਾ ਸੀ, ਜਿੱਥੇ ਉਸਨੇ ਉਸਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਫਿਰ 3 ਦਸੰਬਰ ਨੂੰ ਉਸ ‘ਤੇ ਹਮਲਾ ਕੀਤਾ। ਨੌਜਵਾਨ ਨੂੰ 7 ਦਸੰਬਰ ਨੂੰ ਅਗਵਾ, ਗਲਾ ਘੁੱਟਣ, ਜਿਨਸੀ ਸ਼ੋਸ਼ਣ, ਅਸ਼ਲੀਲ ਹਰਕਤ ਕਰਨ ਅਤੇ ਚੋਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਕਿਸ਼ੋਰ ਨੌਜਵਾਨ ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਸੀ ਜਿੱਥੇ ਉਸ ਨੂੰ ਸਾਰੇ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ ਹੈ। ਉਸ ਨੂੰ ਮਈ ਵਿੱਚ ਸਜ਼ਾ ਸੁਣਾਉਣ ਤੋਂ ਪਹਿਲਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ।