ਸੇਲਵਿਨ ਜ਼ਿਲ੍ਹੇ ਵਿੱਚ ਬਰਨਹੈਮ ਮਿਲਟਰੀ ਕੈਂਪ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਕਿਸ਼ੋਰ (teenage ) ਕੁੜੀ ਦੀ ਮੌਤ ਹੋਣ ਅਤੇ ਤਿੰਨ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀਆਂ ਨੂੰ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੂੰ ਬੁੱਧਵਾਰ ਸਵੇਰੇ 2.10 ਵਜੇ ਕ੍ਰਾਈਸਟਚਰਚ ਨੇੜੇ ਬਰਨਹੈਮ ਵਿਖੇ ਅੱਗ ਲੱਗਣ ਬਾਰੇ ਸੁਚੇਤ ਕੀਤਾ ਗਿਆ। FENZ ਘਟਨਾ ਕੰਟਰੋਲਰ ਡੇਵ ਬੇਰੀ ਨੇ ਪੁਸ਼ਟੀ ਕੀਤੀ ਕਿ ਅੱਗ ਕਾਰਨ ਇੱਕ ਕਿਸ਼ੋਰ ਲੜਕੀ ਦੀ ਮੌਤ ਹੋ ਗਈ ਸੀ। ਬੇਰੀ ਦੇ ਪਹੁੰਚਣ ਤੱਕ ਅੱਗ ਇੰਨੀ ਫੈਲ ਚੁੱਕੀ ਸੀ ਕਿ ਕਰੀਬ ਦੋ ਘੰਟੇ ਤੱਕ ਫਾਇਰਫਾਈਟਰ ਅੰਦਰ ਨਹੀਂ ਜਾ ਸਕੇ। ਫਿਰ ਉਨ੍ਹਾਂ ਨੇ ਕਿਸ਼ੋਰ ਲੜਕੀ ਨੂੰ ਇੱਕ ਬੈੱਡਰੂਮ ਵਿੱਚ ਮ੍ਰਤਿਕ ਪਾਇਆ ਸੀ।
