ਹਮੇਸ਼ਾ ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਪਰ ਇਸ ਵਾਰ ਇਮੀਗ੍ਰੇਸ਼ਨ ਦੇ ਫੈਸਲੇ ਕਾਰਨ ਇੱਕ ਜਾ 2 ਵਿਅਕਤੀ ਨਹੀਂ ਸਗੋਂ ਕਈ ਕੀਵੀ ਕਾਰੋਬਾਰੀਆਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਨਵਾਂ ਮਾਮਲਾ ਐਕਰੀਟੇਡ ਇਮਪਲਾਇਰ ਵੀਜਾ ਸ਼੍ਰੈਣੀ ਨਾਲ ਸਬੰਧਤ ਕਾਰੋਬਾਰੀਆਂ ਦੀ ਰਜਿਸਟ੍ਰੇਸ਼ਨ ਦੀ ਰੀਨਿਊਲ ਨਾਲ ਜੁੜਿਆ ਹੋਇਆ ਹੈ। ਇੱਕ ਰਿਪੋਰਟ ਮੁਤਾਬਿਕ ਜੁਲਾਈ ਵਿੱਚ ਸੈਂਕੜੇ ਐਕਰੀਡੇਟਡ ਕਾਰੋਬਾਰੀਆਂ ਦੀ ਐਕਰੀਡੇਸ਼ਨ ਰੀਨਿਊ ਹੋਣੀ ਸੀ, ਪਰ ਨਵੇਂ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਅਜੇ ਤੱਕ ਇਹ ਲਟਕੀਆਂ ਹੋਈਆਂ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਜੇ ਕਿਸੇ ਐਕਰੀਡੇਟਡ ਕਰਮਚਾਰੀ ਦਾ ਵੀਜਾ ਖ਼ਤਮ ਹੁੰਦਾ ਹੈ ਤਾਂ ਉਹ ਇਸ ਸੱਮਸਿਆ ਕਾਰਨ ਨਿਊਜੀਲੈਂਡ ਵਿੱਚ ਕੰਮ ਕਰਨ ਦੇ ਯੋਗ ਵੀ ਨਹੀਂ ਰਹੇਗਾ। ਉੱਥੇ ਹੀ ਮਾਲਕ ਵੀ ਨਾ ਤਾਂ ਨਵੇਂ ਕਰਮਚਾਰੀਆਂ ਲਈ ਐਪਲੀਕੇਸ਼ਨਾਂ ਲਾ ਸਕਦੇ ਹਨ ਤੇ ਨਾ ਹੀ ਜੋਬ ਚੈੱਕ ਐਪਲੀਕੇਸ਼ਨ ਸਬਮਿਟ ਕਰ ਪਾ ਰਹੇ ਹਨ ਤੇ ਨਾ ਹੀ ਇਨ ਪ੍ਰੋਗਰੈਸ ਐਪਲੀਕੇਸ਼ਨਾਂ ਦਾ ਕੋਈ ਨਤੀਜਾ ਆ ਰਿਹਾ ਹੈ। ਇਸੇ ਕਾਰਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਈ ਕੀਵੀ ਕਾਰੋਬਾਰੀਆਂ ਨੂੰ ਚੱਕਰਾਂ ‘ਚ ਪਾਇਆ ਹੋਇਆ ਹੈ।