ਲੰਮੇ ਸਮੇਂ ਤੋਂ ਚਰਚਾ ‘ਚ ਆਈ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਇਸ ਸ਼੍ਰੇਣੀ ਦੇ ਵੀਜਾ ਧਾਰਕਾਂ ਤੇ ਮਾਲਕਾਂ (ਇਮਪਲਾਇਰ) ਦੋਵਾਂ ਲਈ ਸਮੱਸਿਆ ਖੜ੍ਹੀ ਹੋਈ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਆਈ ਟੀ ਵਿਭਾਗ ਦੀ ਸੱਮਸਿਆ ਕਾਰਨ ਐਕਰੀਡੇਟਡ ਇਮਪਲਾਇਰ ਅੱਧ ਵਿਚਾਲੇ ਲਟਕ ਗਏ ਹਨ। ਆਈ ਟੀ ਵਿਭਾਗ ਦੀ ਸੱਮਸਿਆ ਕਾਰਨ ਸਾਲ-ਦਰ-ਸਾਲ ਲਈ ਜਾਰੀ ਹੋਣ ਵਾਲਾ ਮਾਲਕਾਂ ਦਾ ਲਾਇਸੈਂਸ ਹੁਣ ਰੀਨਿਊ ਵੀ ਨਹੀਂ ਹੋ ਰਿਹਾ ਇਸ ਸੱਮਸਿਆ ਕਾਰਨ ਨਾ ਤਾਂ ਨਵੇਂ ਪ੍ਰਵਾਸੀ ਕਰਮਚਾਰੀਆਂ ਦੀ ਐਪਲੀਕੇਸ਼ਨ ਲਗਾਈ ਜਾ ਸਕਦੀ ਹੈ ਨਾ ਹੀ ਪਹਿਲਾਂ ਤੋਂ ਆਏ ਕਰਮਚਾਰੀਆ ਲਈ ਆਪਮੁਹਾਰੇ 3 ਮਹੀਨਿਆਂ ਦਾ ਆਰਜੀ ਲਾਇਸੈਂਸ ਜਾਰੀ ਹੋ ਰਿਹਾ ਹੈ। ਇਸ ਕਾਰਨ ਹੁਣ 500 ਦੇ ਕਰੀਬ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਜੇਕਰ ਰੀਨਿਊਅਲ ਐਪਲੀਕੇਸ਼ਨ ਪੈਂਡਿੰਗ ਹੁੰਦੀ ਹੈ ਤਾਂ ਉਸ ਸਮੇਂ ਆਰਜੀ ਲਾਇਸੈਂਸ ਮਿਲਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਮਪਲਾਇਰ ਨਵੇਂ ਕਰਮਚਾਰੀਆਂ ਲਈ ਐਪਲੀਕੇਸ਼ਨ ਲਾ ਸਕਦਾ ਹੈ, ਜਾਂ ਮੌਜੂਦਾ ਕਰਮਚਾਰੀਆਂ ਨੂੰ ਕਾਨੂੰਨੀ ਰੂਪ ਵਿੱਚ ਰੱਖਣ ਦਾ ਹੱਕਦਾਰ ਹੁੰਦਾ ਹੈ। ਪਰ ਹੁਣ ਤਕਨੀਕੀ ਦਿੱਕਤ ਕਾਰਨ ਇਹ ਵੀ ਜਾਰੀ ਨਹੀਂ ਹੋ ਰਿਹਾ।