ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਇੰਡੀਆ ਦੇਸ਼ ਪਰਤ ਆਈ ਹੈ। ਟੀਮ ਦੇ ਭਾਰਤ ਪਹੁੰਚਣ ‘ਤੇ ਕ੍ਰਿਕਟ ਪ੍ਰੇਮੀਆਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ਦਿੱਲੀ ਏਅਰਪੋਰਟ ਤੋਂ ਆਈ.ਟੀ.ਸੀ ਮੌਰਿਆ ਹੋਟਲ ਪਹੁੰਚਣ ‘ਤੇ ਖਿਡਾਰੀਆਂ ਦਾ ਢੋਲ-ਢਮਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ ਤੇ ਰੋਹਿਤ ਸ਼ਰਮਾ ਸਣੇ ਕਈ ਖਿਡਾਰੀ ਢੋਲ ਦੀ ਥਾਪ ‘ਤੇ ਨੱਚਦੇ ਨਜ਼ਰ ਆਏ। ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਬਾਰਬਾਡੋਸ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਜਾਰੀ ਹੈ। ਭਾਰਤੀ ਖਿਡਾਰੀਆਂ ਦੇ ਪਹੁੰਚਣ ਤੋਂ ਬਾਅਦ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਪਹੁੰਚੇ। ਬੀਸੀਸੀਆਈ ਨੇ ਟੀਮ ਇੰਡੀਆ ਦੇ ਜਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।
https://x.com/BCCI/status/1808722297055756790