ਪੁਰਸ਼ ਹਾਕੀ ਵਿਸ਼ਵ ਕੱਪ 13 ਜਨਵਰੀ ਤੋਂ ਭਾਰਤ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਕਮਾਨ ਹਰਮਨਪ੍ਰੀਤ ਸਿੰਘ ਦੇ ਹੱਥਾਂ ‘ਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟੀਮ ‘ਚ ਕੁੱਲ 18 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਹਾਕੀ ਵਿਸ਼ਵ ਕੱਪ ਇਸ ਵਾਰ ਉੜੀਸਾ ਵਿੱਚ ਕਰਵਾਇਆ ਜਾਣਾ ਹੈ। ਇਹ ਓਡੀਸ਼ਾ ਦੇ ਦੋ ਸ਼ਹਿਰਾਂ ਰੁਰਕੇਲਾ ਅਤੇ ਭੁਵਨੇਸ਼ਵਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਹਾਕੀ ਵਿਸ਼ਵ ਕੱਪ 2023 ਵਿੱਚ ਟੀਮ ਇੰਡੀਆ ਦੀ ਕਮਾਨ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਦਿੱਤੀ ਗਈ ਹੈ। ਉਹ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਹਰਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਅਮਿਤ ਰੋਹੀਦਾਸ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ ‘ਚ ਆਪਣੀ ਕਪਤਾਨੀ ‘ਚ ਟੀਮ ਇੰਡੀਆ ਨੂੰ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਣ ਵਾਲੇ ਮਨਪ੍ਰੀਤ ਸਿੰਘ ਇਸ ਵਾਰ ਟੀਮ ‘ਚ ਖਿਡਾਰੀ ਦੇ ਰੂਪ ‘ਚ ਖੇਡਦੇ ਨਜ਼ਰ ਆਉਣਗੇ।
ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ
ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸ਼੍ਰੀਜੇਸ਼ ਪਰਾਟੂ ਰਵਿੰਦਰਨ
ਡਿਫੈਂਡਰ: ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹੀਦਾਸ (ਉਪ-ਕਪਤਾਨ), ਨੀਲਮ ਸੰਜੀਪ।
ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕੰਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਅਕਾਸ਼ਦੀਪ ਸਿੰਘ।
ਫਾਰਵਰਡ: ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ ਅਤੇ ਸੁਖਜੀਤ ਸਿੰਘ।
ਵਾਧੂ ਖਿਡਾਰੀ: ਰਾਜਕੁਮਾਰ ਪਾਲ ਅਤੇ ਜੁਗਰਾਜ ਸਿੰਘ