ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਟੂਰੀਜ਼ਮ ਕਾਰੋਬਾਰੀਆਂ ਨੂੰ ਕੁੱਝ ਰਾਹਤ ਮਿਲੀ ਹੈ, ਦਰਅਸਲ ਕਰੂਜ਼ ਜਹਾਜ਼, ਮੈਜੇਸਟਿਕ ਪ੍ਰਿੰਸੈਸ ਸ਼ਨੀਵਾਰ ਨੂੰ 3560 ਯਾਤਰੀਆਂ ਨਾਲ ਟੌਰੰਗਾ ਦੀ ਬੰਦਰਗਾਹ ‘ਤੇ ਪਹੁੰਚਿਆ ਹੈ ਜਿੱਥੇ ਦੇਸ਼ ਭਰ ਦੇ ਸੈਲਾਨੀ ਸੰਚਾਲਕਾਂ ਲਈ ਸਵਾਗਤਯੋਗ ਦ੍ਰਿਸ਼ ਸੀ। 2020 ਵਿੱਚ ਸਰਹੱਦਾਂ ਬੰਦ ਹੋਣ ਤੋਂ ਬਾਅਦ ਟੌਰੰਗਾ ਵਿੱਚ dock ਕਰਨ ਵਾਲਾ ਇਹ ਪਹਿਲਾ ਕਰੂਜ਼ ਜਹਾਜ਼ ਹੈ ਅਤੇ ਗਰਮੀਆਂ ਦੇ ਕਰੂਜ਼ ਸੀਜ਼ਨ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ ਅਤੇ ਇਹ ਉਮੀਦ ਹੈ ਕਿ ਬੋਰਡ ‘ਤੇ ਸਵਾਰ ਯਾਤਰੀ ਉਦਯੋਗ ਨੂੰ ਬਹੁਤ ਜ਼ਰੂਰੀ ਆਰਥਿਕ ਹੁਲਾਰਾ ਦੇਣਗੇ।
ਦੋ ਗੈਰਹਾਜ਼ਰ ਸੀਜ਼ਨਾਂ ਤੋਂ ਬਾਅਦ, ਟੂਰਿਜ਼ਮ ਬੇ ਆਫ ਪੇਂਟੀ ਦੇ ਜਨਰਲ ਮੈਨੇਜਰ, ਆਸਕਰ ਨਾਥਨ ਨੇ ਕਿਹਾ ਕਿ ਓਪਰੇਟਰ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਸ਼ੁਰੂਆਤ ਨੂੰ ਵੀ ਨਿਊਜੀਲੈਂਡ ਦੇ ਟੂਰੀਜ਼ਮ ਖੇਤਰ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।