ਟੌਰੰਗੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੂੰ ਉਸ ਦੇ ਹੀ ਪਾਲਤੂ ਕੁੱਤੇ ਕਾਰਨ $20,000 ਦਾ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ ਮਹਿਲਾ ਨੂੰ ਅਦਾਲਤ ਨੇ ਆਪਣੇ ਪਾਲਤੂ ਜਾਨਵਰ ਨਾਲ ਮਾੜਾ ਵਿਵਹਾਰ ਕਰਨ ਤੇ ਉਸਨੂੰ ਨੂੰ ਚੈਨ ਨਾਲ ਬੰਨਕੇ ਰੱਖਣ ਦੇ ਮਾਮਲੇ ‘ਚ $20,000 ਦਾ ਜੁਰਮਾਨਾ ਲਗਾਇਆ ਹੈ। ਅਹਿਮ ਗੱਲ ਹੈ ਕਿ ਚੈਨ ਨਾਲ ਬੰਨਣ ਕਾਰਨ ਅਤੇ ਉਸਨੂੰ ਭੁੱਖੇ ਰੱਖਣ ਕਾਰਨ ਪਾਲਤੂ ਜਾਨਵਰ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ, ਇੱਥੇ ਹੀ ਬੱਸ ਨਹੀਂ ਮਹਿਲਾ ਦੇ ਇਸ ਵਿਵਹਾਰ ਕਾਰਨ ਕੁੱਤੇ ਦੀ ਮੌਤ ਵੀ ਹੋ ਗਈ ਸੀ।
