ਟੌਰੰਗਾ ਜ਼ਿਮਨੀ ਚੋਣ ਲਈ ਅਗਾਊਂ (Advance ) ਵੋਟਿੰਗ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਲੈਕਟੋਰਲ ਕਮਿਸ਼ਨ ਵੋਟਿੰਗ ਸਰਵਿਸਿਜ਼ ਮੈਨੇਜਰ ਗ੍ਰੀਮ ਐਸਟਲ ਨੇ ਕਿਹਾ ਕਿ ਵੋਟਰਾਂ ਕੋਲ ਸ਼ਹਿਰ ਦੇ ਆਲੇ-ਦੁਆਲੇ ਸੱਤ ਸਾਈਟਾਂ ਦੀ ਚੋਣ ਹੈ ਜਿੱਥੇ ਜਲਦੀ ਵੋਟ ਪਾਉਣੀ ਹੈ। ਇਹਨਾਂ ਵਿੱਚ ਬੇਫੇਅਰ, ਟੌਰੰਗਾ ਕਰਾਸਿੰਗ ਅਤੇ ਫਰੇਜ਼ਰ ਕੋਵ ਸ਼ਾਪਿੰਗ ਸੈਂਟਰ ਸ਼ਾਮਿਲ ਸਨ। Astle ਨੇ ਕਿਹਾ ਕਿ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਅਗਾਊਂ ਵੋਟਿੰਗ ਦੀ ਯੋਜਨਾ ਬਣਾਈ ਗਈ ਸੀ। ਇਹ ਲੋਕਾਂ ਨੂੰ ਇੱਕ ਵੱਡਾ ਮੌਕਾ ਦੇ ਰਿਹਾ ਹੈ।
ਦੱਸ ਦੇਈਏ ਕਿ ਟੌਰੰਗਾ ਸੀਟ ਅਪਰੈਲ ਵਿੱਚ ਨੈਸ਼ਨਲ ਐਮਪੀ ਸਾਈਮਨ ਬ੍ਰਿਜਜ਼ ਦੇ ਸੰਸਦ ਤੋਂ ਅਸਤੀਫ਼ੇ ਮਗਰੋਂ ਖਾਲੀ ਹੋ ਗਈ ਸੀ। ਇਸ ਸੀਟ ‘ਤੇ 12 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ ਟਰਾਂਸਪੋਰਟ, ਸਿਹਤ ਸੁਧਾਰਾਂ ਅਤੇ ਰਿਹਾਇਸ਼ੀ ਮੁੱਦਿਆਂ ‘ਤੇ ਹਾਲੀਆ ਬਹਿਸ ਹੋਈ ਸੀ। ਵੋਟਿੰਗ ਅਧਿਕਾਰਤ ਚੋਣ ਵਾਲੇ ਦਿਨ, 18 ਜੂਨ ਨੂੰ ਸ਼ਾਮ 7 ਵਜੇ ਬੰਦ ਹੋਣੀ ਹੈ।