ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਟੌਰੰਗਾ ਉਪ ਚੋਣ 18 ਜੂਨ ਨੂੰ ਹੋਵੇਗੀ। ਦੱਸ ਦੇਈਏ ਕਿ ਇਹ ਉਪ ਚੋਣ ਨੈਸ਼ਨਲ ਐਮਪੀ ਸਾਈਮਨ ਬ੍ਰਿਜਸ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਹੋ ਰਹੀ ਹੈ। ਜੈਸਿੰਡਾ ਆਰਡਰਨ ਨੇ ਕਿਹਾ, “ਮਿਸਟਰ ਬ੍ਰਿਜਸ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਅਸਤੀਫਾ 6 ਮਈ ਨੂੰ ਸ਼ਾਮ 5 ਵਜੇ ਤੋਂ ਲਾਗੂ ਹੋਵੇਗਾ।”
“ਜ਼ਿਮਨੀ ਚੋਣ ਸ਼ਨੀਵਾਰ 18 ਜੂਨ ਨੂੰ, ਰਿੱਟ ਡੇਅ ਬੁੱਧਵਾਰ 11 ਮਈ ਨੂੰ ਹੋਵੇਗੀ। ਉਮੀਦਵਾਰ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਮ ਤਾਰੀਖ ਮੰਗਲਵਾਰ 17 ਮਈ ਨੂੰ ਦੁਪਹਿਰ ਤੱਕ ਹੋਵੇਗੀ, ਅਤੇ ਰਿੱਟ ਦੀ ਵਾਪਸੀ ਦਾ ਆਖਰੀ ਦਿਨ ਐਤਵਾਰ 10 ਜੁਲਾਈ ਹੋਵੇਗਾ।”