ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਆਪਣੀ ਨਵੀਂ ਫ਼ਿਲਮ ‘ਮੇਰਾ ਲੌਂਗ ਗਵਾਚਾ’ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੇ ਨਾਮ ਦੇ ਨਾਲ-ਨਾਲ ਤਰਸੇਮ ਜੱਸੜ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ‘ਮੇਰਾ ਲੌਂਗ ਗਵਾਚਾ’ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਵਿਹਲੀ ਜਨਤਾ ਫ਼ਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ।
ਇਸਦਾ ਪੋਸਟਰ ਸਾਂਝਾ ਕਰਦਿਆਂ ਤਰਸੇਮ ਜੱਸੜ ਨੇ ਕੈਪਸ਼ਨ ’ਚ ਲਿਖਿਆ, ‘ਮੇਰਾ ਲੌਂਗ ਗਵਾਚਾ 16 ਸਤੰਬਰ। ‘ਗਲਵਕੜੀ’ ਆ ਰਹੀ ਹੈ ਜੀ 8 ਅਪ੍ਰੈਲ ਨੂੰ ਸਿਨੇਮਾਘਰਾਂ ’ਚ।’ ਇਸ ਫ਼ਿਲਮ ਦੇ ਪੋਸਟਰ ’ਚ ਲੰਡਨ ਬ੍ਰਿਜ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੀ ਕਹਾਣੀ ਲੰਡਨ ਸ਼ਹਿਰ ਦੇ ਆਲੇ-ਦੁਆਲੇ ਘੁੰਮੇਗੀ। ਬ੍ਰਿਜ ਦੇ ਇਕ ਪਾਸੇ ਕੁੜੀ ਅਤੇ ਦੂਜੇ ਪਾਸੇ ਮੁੰਡੇ ਨੂੰ ਖੜ੍ਹਾ ਦੇਖਿਆ ਜਾ ਸਕਦਾ ਹੈ।