Taranaki ਪੁਲਿਸ ਨੇ ਸ਼ਰਾਬ ਦੀ ਕਾਨੂੰਨੀ ਸੀਮਾ ਤੋਂ ਛੇ ਗੁਣਾ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। 55 ਸਾਲ ਦੇ ਕੈਲਵਿਨ ਜੌਹਨ ਸਟੀਫਨਜ਼ ਨੂੰ ਸ਼ਰਾਬੀ ਹਾਲਤ ਵਿੱਚ ਫੜਿਆ ਗਿਆ ਸੀ ਜਦੋਂ ਉਸਨੇ ਆਪਣੀ ਕਾਰ ਨੂੰ ਇੱਕ ਆਫ-ਡਿਊਟੀ ਪੁਲਿਸ ਅਧਿਕਾਰੀ ਦੇ ਨਿੱਜੀ ਵਾਹਨ ਦੇ ਪਿਛਲੇ ਹਿੱਸੇ ਵਿੱਚ ਮਾਰਿਆ ਸੀ। ਫਿਰ ਜਦੋਂ ਅਧਿਕਾਰੀ ਸਟੀਫਨਜ਼ ਕੋਲ ਆਇਆ ਤਾਂ ਸਟੀਫਨਜ਼ ਨੇ ਅਧਿਕਾਰੀ ਦੇ ਮੂੰਹ ‘ਤੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ। ਸਟੀਫਨਸ ਨੂੰ 26 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।
