ਨਿਊਜ਼ੀਲੈਂਡ ਦੇ ਜੇਸ ਲਾਨ ਤੇ ਮਾਰਕ ਪੋਲਾਰਡ ਦੇ ਸੁਪਨੇ ਪਲਾਂ ‘ਚ ਚਕਨਾਚੂਰ ਹੋਏ ਹਨ। ਦਰਅਸਲ ਜੋੜਾ ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦਾ ਸੀ। ਪਰ ਨਿਊ ਪਲਾਈਮਾਊਥ ਦੀ ‘ਲੇਵਲ ਬਿਲਡ ਨਿਊ ਪਲਾਈਮਾਊਥ’ ਦੇ ਦੀਵਾਲੀਆ ਹੋਣ ਕਾਰਨ ਦੋਵਾਂ ਨੂੰ ਵੱਡਾ ਝਟਕਾ ਲੱਗਿਆ। ਜੇਸ ਲਾਨ ਤੇ ਮਾਰਕ ਪੋਲਾਰਡ ਨੇ ਜਿਸ ਪਲਾਟ ‘ਤੇ ਘਰ ਬਣਾਉਣਾ ਸੀ ਉਹ ਹੁਣ ਨਹੀਂ ਬਣ ਸਕੇਗਾ ਜਦਕਿ ਉਨ੍ਹਾਂ ਨੂੰ ਕਰੀਬ ਡੇਢ ਲੱਖ ਡਾਲਰ ਦਾ ਨੁਕਸਾਨ ਝੱਲਣਾ। ਦੱਸ ਦੇਈਏ ਕੰਪਨੀ ਦੀਵਾਲੀਆ ਐਲਾਨੀ ਜਾ ਚੁੱਕੀ ਹੈ ਤੇ ਕੰਪਨੀ ਨੇ ਸਰਕਾਰੀ ਤੇ ਹੋਰ ਗ੍ਰਾਹਕਾਂ ਦੇ ਲੱਖਾਂ ਡਾਲਰ ਬਕਾਇਆ ਦੇਣੇ ਹਨ।
