ਨਿਊਜ਼ੀਲੈਂਡ ‘ਚ ਰਹਿੰਦੇ ਤਾਮਿਲ ਭਾਈਚਾਰੇ ਦੇ ਵੱਲੋਂ ਆਉਂਦੇ ਦਿਨਾਂ ‘ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਦਰਅਸਲ ਭਾਈਚਾਰਾ ਇਸ ਮਹੀਨੇ ਇੱਕ ਵਿਸ਼ੇਸ਼ ਸਮਾਗਮ ਰਾਂਹੀ ਨਿਊਜ਼ੀਲੈਂਡ ਵਿੱਚ 50 ਸਾਲ ਪੂਰੇ ਹੋਣ ਦੀ ਖੁਸ਼ੀ ਮਨਾਏਗਾ। ਤਾਮਿਲ ਭਾਈਚਾਰੇ ਨੇ ਇਸ ਉਪਲਬਧੀ ਮੌਕੇ ਆਪਣੇ ਸਭਿਆਚਾਰ ਨੂੰ ਵਾਈਡਰ ਕਮਿਊਨਿਟੀ ਸਾਹਮਣੇ ਲਿਆਉਣ ਲਈ ਵੈਲਿੰਗਟਨ ਵਿੱਚ ਇਸ ਮਹੀਨੇ ਵਿਸ਼ੇਸ਼ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਸਮਾਗਮ ਦਾ ਇੱਕ ਮਕਸਦ ਇਹ ਵੀ ਹੋਵੇਗਾ ਕਿ ਤਾਮਿਲ ਭਾਈਚਾਰੇ ਵੱਲੋਂ ਨਿਊਜ਼ੀਲੈਂਡ ਦੀ ਆਰਥਿਕ ਉਨੱਤੀ ਲਈ ਜੋ ਸਹਿਯੋਗ ਦਿੱਤਾ ਗਿਆ ਹੈ ਉਸ ਨੂੰ ਵੀ ਸਭ ਦੇ ਸਾਹਮਣੇ ਲਿਆਂਦਾ ਜਾਵੇ।
