[gtranslate]

ਕਾਬੁਲ ਏਅਰਪੋਰਟ ਤੋਂ ਤਾਲਿਬਾਨੀਆਂ ਨੇ ਭਾਰਤੀਆਂ ਸਮੇਤ 150 ਲੋਕਾਂ ਨੂੰ ਕੀਤਾ ਕਿਡਨੈਪ !! ਕਿਹਾ…

taliban taken more than 150 people

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਉਥੋ ਦੇ ਹਾਲਾਤ ਵਿਗੜਦੇ ਜਾਂ ਰਹੇ ਹਨ। ਇੱਥੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਦੇ ਨਾਲ ਹੀ ਬੇਰਹਿਮੀ ਦਾ ਦੌਰ ਸ਼ੁਰੂ ਹੋ ਗਿਆ ਹੈ। ਤਾਲਿਬਾਨ ਲੜਾਕੂ ਇੱਕ ਤੋਂ ਬਾਅਦ ਇੱਕ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਕਾਬੁਲ ਹਵਾਈ ਅੱਡੇ ‘ਤੇ ਪਹੁੰਚੇ 150 ਲੋਕਾਂ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਹੈ। ਇਸ ਵਿੱਚ ਜ਼ਿਆਦਾਤਰ ਭਾਰਤੀ ਲੋਕ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਤਾਲਿਬਾਨ 150 ਲੋਕਾਂ ਨੂੰ ਜ਼ਬਰਦਸਤੀ ਆਪਣੇ ਨਾਲ ਕਾਬੁਲ ਹਵਾਈ ਅੱਡੇ ਤੋਂ ਲੈ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਭਾਰਤੀ ਨਾਗਰਿਕ ਹਨ। ਸੂਤਰਾਂ ਅਨੁਸਾਰ ਅਫਗਾਨ ਨਾਗਰਿਕਾਂ ਅਤੇ ਅਫਗਾਨ ਸਿੱਖਾਂ ਤੋਂ ਇਲਾਵਾ, ਆਮ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ।

ਇਨ੍ਹਾਂ ਲੋਕਾਂ ਵਿੱਚੋਂ ਇੱਕ ਵਿਅਕਤੀ ਜੋ ਆਪਣੀ ਪਤਨੀ ਦੇ ਨਾਲ ਸੀ ਅਤੇ ਤਾਲਿਬਾਨ ਦੇ ਚੁੰਗਲ ਤੋਂ ਬੱਚਣ ਵਿੱਚ ਕਾਮਯਾਬ ਹੋ ਗਏ, ਨੇ ਦੱਸਿਆ ਕਿ ਬੀਤੀ ਰਾਤ ਇੱਕ ਵਜੇ ਇਹ ਲੋਕ ਇੱਕ ਵਾਹਨ ਰਾਹੀਂ ਏਅਰਪੋਰਟ ਪਹੁੰਚੇ ਸਨ, ਪਰ ਮਾੜੇ ਤਾਲਮੇਲ ਕਾਰਨ ਇਹ ਲੋਕ ਏਅਰਪੋਰਟ ਵਿੱਚ ਦਾਖਲ ਨਹੀਂ ਹੋ ਸਕੇ। ਸੂਤਰਾਂ ਅਨੁਸਾਰ ਕੁੱਝ ਤਾਲਿਬਾਨ ਬਿਨਾਂ ਹਥਿਆਰਾਂ ਦੇ ਆਏ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਕਾਬੁਲ ਦੇ ਤਰਖਿਲ ਲੈ ਗਏ। ਹਾਲਾਂਕਿ, ਇਸ ਰਿਪੋਰਟ ਨੂੰ ਤਾਲਿਬਾਨ ਨੇ ਨਕਾਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਅਹਿਮਦੁੱਲਾ ਵਸੀਕ ਨੇ 150 ਲੋਕਾਂ ਦੇ ਅਗਵਾ ਕੀਤੇ ਜਾਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਅਹਿਮਦਉੱਲਾ ਵਸੀਕ ਨੇ ਕਿਹਾ ਕਿ ਤਾਲਿਬਾਨ ਅਜਿਹੀ ਹਰਕਤ ਨਹੀਂ ਕਰਦਾ।

Leave a Reply

Your email address will not be published. Required fields are marked *