[gtranslate]

ਅਫਗਾਨਿਸਤਾਨ : ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਦਾ ਕਤਲ, ਤਾਲਿਬਾਨ ਨੇ ਬੇਰਹਿਮੀ ਨਾਲ ਕੀਤੀ ਹੱਤਿਆ

taliban kill rohullah saleh amrullah saleh

ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਕਬਜ਼ੇ ਤੋਂ ਬਾਅਦ ਹੁਣ ਆਪਣੀ ਸਰਕਾਰ ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਪੰਜਸ਼ੀਰ ਵਿੱਚ ਅਜੇ ਵੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਖਬਰਾਂ ਆਈਆਂ ਹਨ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਖਿਲਾਫ ਇੱਕ ਸਖਤ ਲੜਾਈ ਲੜ ਰਹੇ ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਨੂੰ ਤਾਲਿਬਾਨ ਨੇ ਮਾਰ ਦਿੱਤਾ ਹੈ। ਮੀਡੀਆ ਰਿਪੋਰਟਸ ਦੇ ਰੋਹੁੱਲਾਹ ਸਾਲੇਹ ਨੂੰ ਪਹਿਲਾਂ ਤਾਲਿਬਾਨ ਨੇ ਤਸੀਹੇ ਦਿੱਤੇ ਅਤੇ ਫਿਰ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਹ ਘਟਨਾ ਪੰਜਸ਼ੀਰ ਦੀ ਦੱਸੀ ਜਾ ਰਹੀ ਹੈ, ਜਿੱਥੇ ਤਾਲਿਬਾਨ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਤਾਲਿਬਾਨ ਅਤੇ ਉੱਤਰੀ ਗਠਜੋੜ ਵਿਚਾਲੇ ਹਿੰਸਕ ਝੜਪ ਹੋਈ ਸੀ। ਅਮ੍ਰੁੱਲਾਹ ਸਾਲੇਹ ਦਾ ਵੱਡਾ ਭਰਾ ਉਸ ਘਟਨਾ ਵਿੱਚ ਹੀ ਮਾਰਿਆ ਗਿਆ ਸੀ।ਦੱਸਿਆ ਗਿਆ ਹੈ ਕਿ ਤਾਲਿਬਾਨ ਲੜਾਕਿਆਂ ਨੇ ਰੋਹੁੱਲਾਹ ਸਾਲੇਹ ਨੂੰ ਬਹੁਤ ਤਸੀਹੇ ਦਿੱਤੇ ਸਨ। ਇਸ ਖ਼ਬਰ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਖੁਦ ਅਮਰੁੱਲਾਹ ਸਾਲੇਹ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Leave a Reply

Your email address will not be published. Required fields are marked *