ਕ੍ਰਿਕੇਟ ਦੇ ਵਰਲਡ ਕੱਪ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕਬੱਡੀ ਦਾ ਵਰਲਡ ਕੱਪ ਹੋਣ ਜਾ ਰਿਹਾ ਹੈ। ਵਰਲਡ ਕੱਪ’ ਮੈਚਾਂ ਦੇ ਮੁਕਾਬਲੇ 26 ਨਵੰਬਰ ਦਿਨ ਐਤਵਾਰ ਨੂੰ ਐਨਜ਼ੈੱਡ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾਣਗੇ। ਇਸ ਦੌਰਾਨ ਜਿੱਥੇ ਕਬੱਡੀ ਦੇ ਵੱਡੇ ਮੱਲ੍ਹ ਆਪਣੇ ਜੌਹਰ ਦਿਖਾਉਣਗੇ ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਦੇ ਵੱਲੋਂ ਦਰਸ਼ਕਾਂ ਦੇ ਲਈ ਵੀ ਇੱਕ ਵੱਡਾ ਉਪਰਾਲਾ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਦੌਰਾਨ ਦਰਸ਼ਕਾਂ ਦੇ ਲਈ ਇੱਕ ਫ੍ਰੀ ਡਰਾਅ ਕੱਢਿਆ ਜਾਵੇਗਾ ਜਿਸ ਦੇ ਵਿੱਚ ਇੱਕ ਕਾਰ ਸਣੇ 12 ਹੋਰ ਇਨਾਮ ਦਿੱਤੇ ਜਾਣਗੇ।
ਦੱਸ ਦੇਈਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਇਸ ਵਾਰ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕੱਪ ਦੌਰਾਨ ਫ੍ਰੀ ਡਰਾਅ ਦੇ ਇਹ ਇਨਾਮ ਦਰਸ਼ਕਾਂ ਦੇ ਲਈ ਗਰਾਊਂਡ ਦੇ ਵਿੱਚ ਹੀ ਕੱਢੇ ਜਾਣਗੇ ਦੱਸ ਦੇਈਏ ਕਿ ਸ਼ਾਮ ਦੇ ਸਮੇਂ ਇਹ ਇਨਾਮ ਕੱਢੇ ਜਾਣਗੇ।