ਅੰਬ ਖਾਣ ਦੇ ਸ਼ੌਕੀਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ‘ਚ ਜਿੱਥੇ ਭਾਰਤੀ ਸਫੈਦੇ ਅੰਬ ਦੀ ਮੰਗ ਵੱਡੇ ਪੱਧਰ ‘ਤੇ ਹੈ ਉੱਥੇ ਹੀ ਤਾਈਵਾਨ ਨੇ ਵੀ ਆਪਣੇ 2 ਕਿਸਮਾਂ ਦੇ ਅੰਬਾਂ ਨੂੰ ਨਿਊਜ਼ੀਲੈਂਡ ਐਕਸਪੋਰਟ ਸ਼ੁਰੂ ਕਰ ਦਿੱਤਾ ਹੈ। ਤਾਈਵਾਨ ਤੋਂ ਨਿਊਜ਼ੀਲੈਂਡ ਪੁਹੰਚੇ ਇਹ ਅੰਬ ਸਟੋਰਾਂ ‘ਚ ਵੀ ਪਹੁੰਚ ਗਏ ਹਨ। ਇੱਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਐਕਸਪੋਰਟ ਹੋ ਰਹੇ ਸਲੋ ਆਈਵੀਨ ਅਤੇ ਜਿਨਹੁਏਂਗ ਕਿਸਮਾਂ ਦੇ ਇਹ 2 ਅੰਬ ਬਹੁਤ ਜਿਆਦਾ ਸੁਆਦਲੇ ਹੁੰਦੇ ਹਨ।
