ਆਈਸੀਸੀ ਟੀ -20 ਵਰਲਡ ਕੱਪ 17 ਅਕਤੂਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ 16 ਟੀਮਾਂ ਭਾਗ ਲੈਣਗੀਆਂ ਅਤੇ ਇਸ ਦਾ ਆਖ਼ਰੀ ਮੈਚ 14 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਪਹਿਲਾਂ ਭਾਰਤ ਵਿੱਚ ਆਯੋਜਨ ਕਰਨ ਦੀ ਤਜਵੀਜ਼ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ, ਆਈਸੀਸੀ ਨੇ ਆਪਣਾ ਸਥਾਨ ਬਦਲਿਆ ਹੈ। ਹਾਲਾਂਕਿ ਇਹ ਟੂਰਨਾਮੈਂਟ ਯੂਏਈ ਵਿੱਚ ਆਯੋਜਿਤ ਕੀਤਾ ਜਾਵੇਗਾ, ਪਰ ਇਸਦੀ ਮੇਜ਼ਬਾਨੀ ਭਾਰਤ ਕਰ ਸਕਦਾ ਹੈ। ਹਾਲ ਹੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ, ਭਾਰਤ ‘ਚ ਚੱਲ ਰਹੇ ਆਈਪੀਐਲ ਨੂੰ ਅੱਧ ਵਿਚਕਾਰ ਰੋਕਣਾ ਪਿਆ ਸੀ। ਆਈਪੀਐਲ ਦੇ ਬਾਕੀ ਮੈਚ ਵੀ ਸਤੰਬਰ ਤੋਂ ਯੂਏਈ ਵਿੱਚ ਖੇਡੇ ਜਾਣਗੇ।
ਯਾਨੀ ਆਈਪੀਐਲ ਦੇ ਫਾਈਨਲ ਮੈਚ ਦੇ ਕੁੱਝ ਦਿਨਾਂ ਬਾਅਦ ਹੀ ਇਹ ਆਈਸੀਸੀ ਟੂਰਨਾਮੈਂਟ ਯੂਏਈ ਵਿੱਚ ਸ਼ੁਰੂ ਹੋਵੇਗਾ। ਅਜਿਹੀ ਸਥਿਤੀ ਵਿੱਚ ਕ੍ਰਿਕਟ ਪ੍ਰੇਮੀਆਂ ਲਈ ਆਉਣ ਵਾਲੇ ਕੁੱਝ ਮਹੀਨੇ ਬਹੁਤ ਵਧੀਆ ਰਹਿਣ ਵਾਲੇ ਹਨ। ਜੇ ਰਿਪੋਰਟਾਂ ਦੀ ਮੰਨੀਏ ਤਾਂ ਬੀਸੀਸੀਆਈ ਜਲਦੀ ਹੀ ਅਧਿਕਾਰਤ ਤੌਰ ‘ਤੇ ਆਈਸੀਸੀ ਨੂੰ ਟੀ -20 ਵਰਲਡ ਕੱਪ ਨੂੰ ਯੂਏਈ ਤਬਦੀਲ ਕਰਨ ਬਾਰੇ ਜਾਣਕਾਰੀ ਦੇਵੇਗਾ। ਹਾਲਾਂਕਿ, ਯੂਏਈ ਵਿੱਚ ਵਿਸ਼ਵ ਕੱਪ ਦੇ ਆਯੋਜਨ ਲਈ ਪੂਰੀ ਯੋਜਨਾਬੰਦੀ ਕੀਤੀ ਗਈ ਹੈ। ਜਲਦੀ ਹੀ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾ ਸਕਦਾ ਹੈ।