ਹੰਗਰੀ ਦੀ ਰਾਜਧਾਨੀ ਬੁਡਾਪੇਸਟ ‘ਚ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਚੱਲ ਰਹੀ ਹੈ ਪਰ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਦਰਅਸਲ ਅਮਰੀਕਾ ਦੀ ਮਹਿਲਾ ਤੈਰਾਕ ਅਨੀਤਾ ਅਲਵਾਰੇਜ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ‘ਚ ਡੁੱਬ ਗਈ ਸੀ ਪਰ ਕੋਚ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਟਲ ਗਿਆ। 25 ਸਾਲਾ ਅਮਰੀਕੀ ਮਹਿਲਾ ਤੈਰਾਕ ਅਨੀਤਾ ਅਲਵਾਰੇਜ਼ ਮਹਿਲਾ ਸੋਲੋ ਈਵੈਂਟ ਦੌਰਾਨ ਅਚਾਨਕ ਬੇਹੋਸ਼ ਹੋ ਗਈ ਅਤੇ ਡੁੱਬਣ ਲੱਗੀ।
ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਮਹਿਲਾ ਤੈਰਾਕ ਅਨੀਤਾ ਅਲਵਾਰੇਜ਼ ਮਹਿਲਾ ਸੋਲੋ ਈਵੈਂਟ ਦੌਰਾਨ ਡੁੱਬਣ ਲੱਗੀ ਸੀ, ਉਹ ਪੂਲ ਦੀ ਡੂੰਘਾਈ ਤੱਕ ਜਾ ਰਹੀ ਸੀ, ਪਰ ਉਦੋਂ ਕੋਚ ਐਂਡਰੀਆ ਫੁਏਂਟੇਸ ਦੀ ਨਜ਼ਰ ਪੈ ਗਈ। ਕੋਚ ਐਂਡਰੀਆ ਫੁਏਂਟੇਸ ਨੇ ਅਲਵਾਰੇਜ਼ ਨੂੰ ਬਚਾਉਣ ਲਈ ਮੁਸਤੈਦੀ ਦਿਖਾਈ। ਇਸ ਤਰ੍ਹਾਂ ਵੱਡਾ ਹਾਦਸਾ ਟਲ ਗਿਆ। ਜਦੋਂ ਅਨੀਤਾ ਅਲਵਾਰੇਜ਼ ਨੂੰ ਪੂਲ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਜਿਸ ਤੋਂ ਬਾਅਦ ਮੈਡੀਕਲ ਟੀਮ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਧਿਆਨ ਯੋਗ ਹੈ ਕਿ ਅਨੀਤਾ ਅਲਵਾਰੇਜ਼ ਦੇ ਕੋਚ ਆਂਦਰੇ ਫੁਏਂਟੇਸ ਸਪੇਨ ਦੀ ਰਹਿਣ ਵਾਲੀ ਹੈ ਅਤੇ 4 ਵਾਰ ਓਲੰਪਿਕ ਵਿੱਚ ਤਮਗਾ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਇਹ ਦੂਜੀ ਵਾਰ ਹੈ ਜਦੋਂ ਕੋਚ ਐਂਡਰੀਆ ਫੁਏਂਟੇਸ ਨੇ ਅਨੀਤਾ ਅਲਵਾਰੇਜ ਨੂੰ ਡੁੱਬਣ ਤੋਂ ਬਚਾਇਆ ਹੈ।