ਬੀਤੀ ਰਾਤ ਇੱਕ ਓਪੋਟਿਕੀ ਘਰ ਵਿੱਚ ਲੱਗੀ “ਸ਼ੱਕੀ ਅੱਗ” ਦੀ ਫਿਲਹਾਲ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਇਹ ਅੱਗ ਰਾਤ ਕਰੀਬ 11.30 ਵਜੇ ਬੇਅ ਆਫ ਪਲੈਂਟੀ ਕਸਬੇ ਦੇ ਸੇਂਟ ਜੌਹਨ ਸਟਰੀਟ ‘ਤੇ ਲੱਗੀ ਸੀ। ਫਿਲਹਾਲ ਹਾਦਸੇ ‘ਚ ਸੱਟਾਂ ਦੀ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਪੁਲਿਸ ਅੱਗ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ: “ਇਸ ਪੜਾਅ ‘ਤੇ, ਅੱਗ ਸ਼ੱਕੀ ਜਾਪਦੀ ਹੈ।”
ਮੋਂਗਰੇਲ ਮੋਬ ਬਾਰਬਰੀਅਨਜ਼ ਦੇ ਨੇਤਾ ਸਟੀਵਨ ਤਾਇਤੀਨੀ ਦੀ ਮੌਤ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਕਸਬਾ ਸੁਰਖੀਆਂ ਵਿੱਚ ਰਿਹਾ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਦੇਖਣ ਲਈ ਜਾਂਚ ਕਰ ਰਹੇ ਹਨ ਕਿ ਕੀ ਅੱਗ ਦਾ ਤਾਇਤੀਨੀ ਦੀ ਮੌਤ ਦੇ ਨਤੀਜੇ ਨਾਲ ਸਬੰਧ ਹੈ ਜਾ ਨਹੀਂ।