ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ‘ਚ ਸਿਆਸਤ ਪੂਰੀ ਤਰਾਂ ਭਖ ਚੁੱਕੀ ਹੈ। ਜਿੱਥੇ ਆਗੂਆਂ ਦੀ ਅਦਲਾ ਬਦਲੀ ਹੋ ਰਹੀ ਹੈ ਉੱਥੇ ਹੀ ਹਰ ਪਾਰਟੀ ਦੇ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ, ਇਸ ਵਿਚਕਾਰ ਸੋਮਵਾਰ ਨੂੰ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਭਰ ਦਿੱਤੇ ਗਏ ਹਨ। ਸੁਸ਼ੀਲ ਕੁਮਾਰ ਰਿੰਕੂ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਗਾ ਰੋਡ ਸ਼ੋਅ ਕੀਤਾ ਗਿਆ। ਸੁਸ਼ੀਲ ਰਿੰਕੂ ਦੇ ਹੱਕ ਵਿਚ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ਸਣੇ ਹੋਰ ਵੀ ਕਈ ਸੀਨੀਅਰ ਲੀਡਰ ਮੌਜੂਦ ਹਨ। ਇਸ ਮਗਰੋਂ ਸੁਸ਼ੀਲ ਰਿੰਕੂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਹੋਰ ਲੀਡਰਸ਼ਿਪ ਦੇ ਨਾਲ ਪਹੁੰਚੇ ਸਨ। ਇਸ ਮੌਕੇ ਦੀਆਂ ਕੁੱਝ ਤਸਵੀਰਾਂ ਅਤੇ ਇੱਕ ਵੀਡੀਓ ਵੀ ਪਾਰਟੀ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।
AAP Candidate Sushil Kumar Rinku files his nomination for the upcoming #Jalandhar By Election in the presence of CM @BhagwantMann and Jalandhar Election Incharge @HarpalCheemaMLA
VOTE FOR AAP #AAP4Jalandhar pic.twitter.com/fb2EWTp102
— AAP Punjab (@AAPPunjab) April 17, 2023