ਫੁੱਟਬਾਲ ਦੀ ਖੇਡ ਨੂੰ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਤਕਰੀਬਨ ਹਰ ਦੇਸ਼ ਵਿੱਚ ਇਸ ਖੇਡ ਦੇ ਪ੍ਰਸੰਸਕ ਪਾਏ ਜਾਂਦੇ ਹਨ। ਉੱਥੇ ਹੀ ਹੁਣ ਇਸ ਖੇਡ ਪ੍ਰਤੀ ਪਿਆਰ ਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ ਸਭ ਦੇ ਦਿੱਲ ਵੀ ਜਿੱਤੇ ਹਨ। ਦਰਅਸਲ ਸੂਰੀਨਾਮ ਦੇ ਉਪ ਰਾਸ਼ਟਰਪਤੀ ਰੌਨੀ ਬਰਨਸਵਿਕ ਮੰਗਲਵਾਰ ਨੂੰ ਆਪਣੇ ਰਾਜਨੀਤਿਕ ਫਰਜ਼ਾਂ ਤੋਂ ਬ੍ਰੇਕ ਲੈ ਫੁੱਟਬਾਲ ਦਾ ਮੈਚ ਖੇਡਣ ਲਈ ਮੈਦਾਨ ‘ਤੇ ਉੱਤਰੇ ਸਨ। ਇਸ ਦੌਰਾਨ ਉਨ੍ਹਾਂ ਨੇ CONCACAF ਲੀਗ ਦੇ ਮੈਚ ਵਿੱਚ ਹਿੱਸਾ ਲਿਆ। 60 ਸਾਲਾ ਬਰਨਸਵਿਕ ਸੂਰੀਨਾਮ ਦੇ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਅੱਗੇ ਹਨ, ਪਰ ਫੁੱਟਬਾਲ ਪ੍ਰਤੀ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ ਹੈ। ਉਹ Inter Moengotapoe ਫੁੱਟਬਾਲ ਟੀਮ ਦੇ ਕਪਤਾਨ ਅਤੇ ਮਾਲਕ ਵੀ ਹਨ।
60 year-old Ronnie Brunswijk, the vice president of Suriname, picked himself to play for the club he owns, Inter Moengotapoe.
They lost 6-0 😂😂😂
📹 IG: tudnusa pic.twitter.com/64ti4xxoqO
— Footy Accumulators (@FootyAccums) September 22, 2021
ਹਾਲਾਂਕਿ, ਸੀਡੀ ਓਲੰਪੀਆ ਦੇ ਵਿਰੁੱਧ ਮੈਚ ਵਿੱਚ, ਬਰਨਸਵਿਕ ਦੀ ਟੀਮ Moengotapoe ਨੂੰ 6-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਸਵਿਕ ਲੱਗਭਗ 54 ਮਿੰਟ ਤੱਕ ਮੈਦਾਨ ‘ਤੇ ਰਹੇ। 1961 ਵਿੱਚ ਜਨਮੇ ਬਰਨਸਵਿਕ ਨੇ ਮੈਚ ਵਿੱਚ 61 ਨੰਬਰ ਦੀ ਜਰਸੀ ਪਾਈ ਸੀ। ਬ੍ਰਨਸਵਿਕ ਮੈਚ ਵਿੱਚ ਫਾਰਵਰਡ ਪੋਜ਼ੀਸ਼ਨ ‘ਤੇ ਖੇਡੇ ਸੀ। ਉਨ੍ਹਾਂ ਦਾ ਪੁੱਤਰ ਡੇਮੀਅਨ ਬਰਨਸਵਿਕ ਵੀ ਇਹ ਮੈਚ ਖੇਡ ਰਿਹਾ ਸੀ। ਮਿਸਟਰਚਿਪ ਨਾਂ ਦੇ ਇੱਕ ਸਪੋਰਟਸ ਕਮੈਂਟੇਟਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਰੌਨੀ ਬ੍ਰਨਸਵਿਕ ਇੰਟਰਨੈਸ਼ਨਲ ਕਲੱਬ ਮੈਚ ਖੇਡਣ ਵਾਲਾ ਦੁਨੀਆ ਦਾ ਸਭ ਤੋਂ ਬਜ਼ੁਰਗ (60 ਸਾਲ 198 ਦਿਨ) ਫੁੱਟਬਾਲਰ ਵੀ ਬਣ ਗਿਆ ਹੈ।