[gtranslate]

ਸੁਪਰੀਮ ਸਿੱਖ ਸੁਸਾਇਟੀ ਨੇ ਰਚਿਆ ਇਤਿਹਾਸ, ਬੀਬੀਆਂ ਨੂੰ ਕਮਾਨ ਦੇਣ ਵਾਲੀ ਬਣੀ ਦੁਨੀਆ ਦੀ ਪਹਿਲੀ ਸਿੱਖ ਸੰਸਥਾ

supreme sikh society of new zealand

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਇਸੇ ਤਰਾਂ ਪਿਛਲੇ ਸਾਲ ਆਈ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਹਰ ਵਰਗ ਦੀ ਸਹਾਇਤਾ ਕੀਤੀ ਹੈ। ਮਹਾਮਾਰੀ ਦੌਰਾਨ ਸਿੱਖਾਂ ਵੱਲੋ ਕੀਤੀ ਗਈ ਸੇਵਾ ਦੀ ਹਰ ਦੇਸ਼ ਦੇ ਨੁਮਾਇੰਦਿਆਂ ਨੇ ਸ਼ਲਾਘਾ ਕੀਤੀ ਹੈ। ਇਸ ਵਿਚਕਾਰ ਹੁਣ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਨਿਊਜ਼ੀਲੈਂਡ ਤੋਂ ਆਈ ਹੈ। ਇਸ ਵਾਰ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵਧਾਇਆ ਹੈ।

ਦਰਅਸਲ ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੁਨੀਆ ਦੀ ਪਹਿਲੀ ਸਿੱਖ ਸੰਸਥਾ ਬਣ ਗਈ ਹੈ, ਜਿਸ ਨੇ ਆਪਣੀ ਸਮੁੱਚੀ ਕਾਰਜਕਾਰਨੀ ਦੀ ਚੋਣ ‘ਚ ਸਾਰੇ ਪ੍ਰਮੁੱਖ ਅਹੁਦੇ ਸਰਬਸੰਮਤੀ ਨਾਲ ਇਸ ਵਾਰ ਬੀਬੀਆਂ (ਔਰਤਾਂ) ਨੂੰ ਸੰਭਾਲ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਹੋਂਦ ‘ਚ ਆਏ 43 ਸਾਲ ਹੋ ਚੁੱਕੇ ਹਨ। ਇਸ ਸਾਲ ਜਦੋਂ ਦੋ ਸਾਲਾਂ ਲਈ ਕਮੇਟੀ ਦੀ ਚੋਣ ਲਈ ਇਜਲਾਸ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸੱਦਿਆ ਗਿਆ ਤਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਅਤੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਇਜਲਾਸ ‘ਚ ਮਤਾ ਲਿਆਂਦਾ ਕਿ ਜਦੋਂ ਘਰਾਂ ਦੀ ਸਮੁੱਚੀ ਜ਼ਿੰਮੇਵਾਰੀ ਔਰਤਾਂ ਤਨਦੇਹੀ ਨਾਲ ਨਿਭਾਉਂਦੀਆਂ ਹਨ ਤਾਂ ਗੁਰੂ ਘਰ ਦੀ ਕਿਉਂ ਨਹੀਂ। ਇਜਲਾਸ ‘ਚ ਸੰਗਤ ਨੇ ਜੈਕਾਰਿਆਂ ਨਾਲ ਉਕਤ ਮਤੇ ਨੂੰ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਹੋਈ ਚੋਣ ਵਿੱਚ ਮੁੱਖ ਕਮੇਟੀ ‘ਚ ਜਸਵੀਰ ਕੌਰ ਪ੍ਰਧਾਨ, ਕੁਲਦੀਪ ਕੌਰ ਮੀਤ ਪ੍ਰਧਾਨ, ਹਰਵਿੰਦਰ ਕੌਰ ਸਹਾਇਕ ਸਕੱਤਰ, ਅਰਵਿੰਦਰ ਕੌਰ ਈਵੈਂਡ ਆਰਗਨਾਈਜ਼ਰ ਤੇ ਮਹਿੰਦਰ ਕੌਰ ਐਗਜੀਕਿਊਟਿਵ ਮੈਂਬਰ ਚੁਣੇ ਗਏ।

 supreme sikh society of new zealand

supreme sikh society of new zealand

ਇਸੇ ਤਰੀਕੇ ਸਿੱਖ ਹੈਰੀਟੇਜ ਸਕੂਲ ‘ਚ ਕੁਲਜੀਤ ਕੌਰ ਚੇਅਰਪਰਸਨ, ਮਨਦੀਪ ਕੌਰ ਪ੍ਰਧਾਨ, ਪਿ੍ਰੰ. ਕੰਵਲਪ੍ਰਰੀਤ ਕੌਰ ਪੰਨੂ ਸੈਕਟਰੀ ਚੁਣੇ ਗਏ ਹਨ। ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਕਮੇਟੀ ਦੀ ਚੋਣ ‘ਚ ਜਿੱਥੇ ਨੌਜਵਾਨ ਪ੍ਰਤੀਨਿਧਤਾ ਦਾ ਖਿਆਲ ਰੱਖਿਆ ਗਿਆ, ਉੱਥੇ ਹੀ ਨਿਊਜ਼ੀਲੈਂਡ ‘ਚ ਪੈਦਾ ਹੋਈਆਂ ਤੇ ਪਰਵਾਨ ਚੜੀਆਂ ਲੜਕੀਆਂ ਵਿਚੋਂ ਦਿਲਰਾਜ ਕੌਰ ਬੋਲੀਨਾ ਪ੍ਰਧਾਨ, ਜਾਨਵੀਰ ਕੌਰ ਸੈਕਟਰੀ, ਚੰਦਨਦੀਪ ਕੌਰ ਖਜ਼ਾਨਚੀ ਵਜੋਂ ਚੁਣੀਆਂ ਗਈਆਂ ਹਨ।

ਸੁਪਰੀਮ ਸਿੱਖ ਸੁਸਾਇਟੀ ਦੇ ਕਿੰਡਰਗਾਰਟਨ ਜਾਣੀ ਚਿਲਡ ਚੁਆਇਸ ਟਰੱਸਟ ਦੀ ਕਮੇਟੀ ‘ਚ ਪਿ੍ਰੰ. ਕੰਵਲਪ੍ਰਰੀਤ ਕੌਰ ਪੰਨੂ ਪ੍ਰਧਾਨ ਤੇ ਸਰਬਜੀਤ ਕੌਰ ਵਾਈਸ ਪ੍ਰਰੈਜ਼ੀਡੈਂਟ ਚੁਣੇ ਗਏ ਹਨ। ਇਸ ਮੌਕੇ ਜਿੱਥੇ ਹੋਰ ਅਹੁਦਿਆਂ ਦੀ ਵੀ ਚੋਣ ਹੋਈ ਹੈ, ਜਿਨ੍ਹਾਂ ਬਾਬਤ ਇਕੱਲੀ-ਇਕੱਲੀ ਕਮੇਟੀ ਅਨੁਸਾਰ ਅਲੱਗ-ਅਲੱਗ ਖ਼ਬਰ ਪ੍ਰਕਾਸ਼ਿਤ ਤੇ ਸਾਂਝੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ 560 ਵਿੱਤੀ ਮੈਂਬਰ ਹਨ ਤੇ 81 ਬੋਰਡ ਆਫ ਟਰੱਸਟੀ ਹਨ। ਸੁਸਾਇਟੀ ਕੋਲ ਜਿੱਥੇ 50 ਮਿਲੀਅਨ ਡਾਲਰ ਦੇ ਕੁੱਲ ਅਸਾਸੇ ਹਨ, ਉੱਥੇ ਹੀ ਸਾਲਾਨਾ ਬਜਟ ਵੀ 5 ਮਿਲੀਅਨ ਡਾਲਰ ਦੇ ਕਰੀਬ ਹੈ।

Leave a Reply

Your email address will not be published. Required fields are marked *