ਸੋਮਵਾਰ ਨੂੰ ਭਾਈ ਗੁਰਮੁੱਖ ਸਿੰਘ MA ਦੇ ਕਵੀਸ਼ਰੀ ਜਥੇ ਨੂੰ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਟਾਕਾਨਿਨੀ ਗੁਰੂ ਘਰ ‘ਚ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਈ ਗੁਰਮੁੱਖ ਸਿੰਘ MA ਜੀ ਦਾ ਕਵੀਸ਼ਰੀ ਜੱਥਾ ਪਿਛਲੇ ਢਾਈ ਮਹੀਨੇ ਤੋਂ ਨਿਊਜ਼ੀਲੈਂਡ ਵਿੱਚ ਕਵੀਸ਼ਰੀ ਰਾਹੀ ਸਿੱਖ ਇਤਹਾਸ ਦੀਆਂ ਬਾਤਾਂ ਪਾ ਰਹੇ ਸਨ। ਇਸ ਸਮੇ ਦੌਰਾਨ ਉਹਨਾਂ ਨੇ ਲੱਗਭੱਗ ਦਰਜਨ ਗੁਰੂ ਘਰਾਂ ਵਿੱਚ ਹਾਜ਼ਰੀ ਭਰੀ ਅਤੇ ਸੰਗਤ ਵੱਲੋਂ ਬਹੁਤ ਉਤਸ਼ਾਹ ਨਾਲ ਜਥੇ ਨੂੰ ਸੁਣਿਆਂ ਜਾਂਦਾ ਸੀ। ਟਾਕਾਨਿਨੀ ਗੁਰੂ ਘਰ ਵਿੱਚ ਉਹਨਾਂ 16 ਜੂਨ ਦੇ ਆਖਿਰੀ ਦੀਵਾਨ ਵਿੱਚ ਸੰਗਤਾਂ ਵੱਲੋਂ ਮਿਲੇ ਅਥਾਹ ਪਿਆਰ ਲਈ ਸੰਗਤਾਂ ਦਾ ਧੰਨਵਾਦ ਕੀਤਾ ਜਿੱਥੇ ਉਹਨਾਂ ਨੂੰ ਸਿਰਪਾਉ ਬਖਸ਼ਿਸ ਕੀਤੇ ਗਏ ਅਤੇ ਅੱਜ ਇੰਡੀਆ ਰਵਾਨਗੀ ਸਮੇ ਉਹਨਾਂ ਨੂੰ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ। ਗੁਰਮੁੱਖ ਸਿੰਘ MA, ਕਵੀਸਰੀ ਦੇ ਬੋਹੜ ਜੋਗਾ ਸਿੰਘ ਜੋਗੀ ਦੇ ਸਪੁੱਤਰ (ਜਵਾਈ) ਹਨ । ਦੌਰੇ ਦੌਰਾਨ ਜਥੇ ਨੇ ਨਿਊਜ਼ੀਲੈਂਡ ਦੀਆਂ ਸੰਗਤਾਂ ਨੂੰ ਆਪਣੀ ਕਵੀਸ਼ਰੀ ਰਾਂਹੀ ਸਿੱਖ ਇਤਿਹਾਸ ਨਾਲ ਕਾਫੀ ਡੂੰਘੀ ਸਾਂਝ ਪੁਆਈ ਹੈ।
