ਨਿਊਜ਼ੀਲੈਂਡ ਕ੍ਰਿਕਟ ਦੇ ਘਰੇਲੂ ਟੀ-20 ਟੂਰਨਾਮੈਂਟ ‘ਚ ਕੀਵੀ ਟੀਮ ਦੇ ਕਈ ਦਿੱਗਜ ਖਿਡਾਰੀ ਆਪਣੇ-ਆਪਣੇ ਰਾਜਾਂ ਦੀਆਂ ਟੀਮਾਂ ਲਈ ਖੇਡ ਰਹੇ ਹਨ ਅਤੇ ਜ਼ਬਰਦਸਤ ਮੈਚ ਦੇਖਣ ਨੂੰ ਮਿਲ ਰਹੇ ਹਨ। ਸ਼ੁੱਕਰਵਾਰ ਨੂੰ ਅਨੁਭਵੀ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਤੂਫਾਨੀ ਗੇਂਦਬਾਜ਼ ਟ੍ਰੇਂਟ ਬੋਲਟ ਦੀਆਂ ਟੀਮਾਂ ਵਿਚਾਲੇ ਵੀ ਅਜਿਹਾ ਹੀ ਮੈਚ ਹੋਇਆ। ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਦੋ ਦਿੱਗਜਾਂ ਦੀ ਖੇਡ ‘ਤੇ ਟਿਕੀਆਂ ਹੋਈਆਂ ਸਨ ਪਰ ਕੀਵੀ ਟੀਮ ‘ਚ ਇੰਨ੍ਹਾਂ ਖਿਡਾਰੀਆਂ ਦੇ ਹੀ ਸਾਥੀ ਕੋਲਿਨ ਡੀ ਗ੍ਰੈਂਡਹੋਮ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਮੇਲਾ ਲੁੱਟ ਲਿਆ ਅਤੇ ਟੀਮ ਨੂੰ ਜਿੱਤ ਦਿਵਾਈ।
ਆਕਲੈਂਡ ਲਈ ਖੇਡ ਰਹੇ ਮਾਰਟਿਨ ਗੁਪਟਿਲ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਓਪਨਿੰਗ ਕਰਦੇ ਹੋਏ ਤੇਜ਼ ਦੌੜਾਂ ਬਣਾਈਆਂ। ਹਾਲਾਂਕਿ ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। ਗੁਪਟਿਲ ਨੇ ਸਿਰਫ 31 ਗੇਂਦਾਂ ‘ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਆਕਲੈਂਡ ਦੀ ਪੂਰੀ ਟੀਮ 19.5 ਓਵਰਾਂ ਵਿੱਚ 165 ਦੌੜਾਂ ਹੀ ਬਣਾ ਸਕੀ। Northern District ਲਈ ਖੇਡ ਰਹੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਲਈ ਇਹ ਮੈਚ ਬਿਹਤਰ ਰਿਹਾ। ਬੋਲਟ ਨੇ ਆਪਣੇ 4 ਓਵਰਾਂ ਵਿੱਚ ਸਿਰਫ਼ 19 ਦੌੜਾਂ ਹੀ ਦਿੱਤੀਆਂ ਪਰ ਉਸ ਦੇ ਖਾਤੇ ਵਿੱਚ ਕੋਈ ਸਫ਼ਲਤਾ ਨਹੀਂ ਆਈ। ਉਨ੍ਹਾਂ ਦੀ ਟੀਮ ਵੱਲੋਂ ਸਕਾਟ ਕੁਗਲੇਅਨ ਅਤੇ ਜੋਅ ਵਾਕਰ ਨੇ 4-4 ਵਿਕਟਾਂ ਹਾਸਿਲ ਕੀਤੀਆਂ।
Northern District ਨੇ ਇਹ ਟੀਚਾ ਸਿਰਫ਼ 18ਵੇਂ ਓਵਰ ਵਿੱਚ ਹਾਸਿਲ ਕਰ ਲਿਆ ਅਤੇ 4 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ। ਜੋਅ ਕਾਰਟਰ ਅਤੇ ਕੋਲਿਨ ਡੀ ਗ੍ਰੈਂਡਹੋਮ ਨੇ ਇਸ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਜੋਅ ਕਲਾਰਕ ਨੇ 53 ਗੇਂਦਾਂ ‘ਤੇ ਨਾਬਾਦ 75 ਦੌੜਾਂ ਬਣਾਈਆਂ। ਦੂਜੇ ਪਾਸੇ ਗ੍ਰੈਂਡਹੋਮ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ 29 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਆਪਣੀ ਪਾਰੀ ‘ਚ ਗ੍ਰੈਂਡਹੋਮ ਨੇ 4 ਚੌਕੇ ਅਤੇ 4 ਛੱਕੇ ਲਗਾਏ। ਗ੍ਰੈਂਡਹੋਮ ਅਤੇ ਕਲਾਰਕ ਨੇ 100 ਦੌੜਾਂ ਦੀ ਸਾਂਝੇਦਾਰੀ ਕੀਤੀ।