IPL 2022 ‘ਚ ਅੱਜ 21ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਜਾਣ ਵਾਲੇ ਇਸ ਮੈਚ ‘ਚ ਦੋਵੇਂ ਟੀਮਾਂ ਦਾ ਇਰਾਦਾ ਜਿੱਤ ਦਰਜ ਕਰਨ ਦਾ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ‘ਚ ਗੁਜਰਾਤ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਹਾਰਦਿਕ ਪਾਂਡਿਆ ਦੀ ਟੀਮ ਹੁਣ ਤੱਕ ਲਗਾਤਾਰ ਤਿੰਨ ਮੈਚ ਜਿੱਤ ਚੁੱਕੀ ਹੈ। ਜਦਕਿ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੂੰ ਲਗਾਤਾਰ ਦੋ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਜ਼ ਨੇ ਸੀਐਸਕੇ ਖ਼ਿਲਾਫ਼ ਖੇਡੇ ਗਏ ਆਖਰੀ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਸੀ।
ਜਿੱਥੋਂ ਤੱਕ ਸਨਰਾਈਜ਼ਰਸ ਹੈਦਰਾਬਾਦ ਦਾ ਸਵਾਲ ਹੈ, ਅੱਜ ਦਾ ਮੈਚ ਉਨ੍ਹਾਂ ਲਈ ਅਹਿਮ ਹੈ। ਇਹ ਮੈਚ ਜਿੱਤ ਕੇ ਟੀਮ ਦੋ ਹੋਰ ਅੰਕ ਹਾਸਲ ਕਰਨਾ ਚਾਹੇਗੀ। ਆਈਪੀਐਲ ਦੇ ਇਸ ਸੀਜ਼ਨ ਵਿੱਚ ਹੈਦਰਾਬਾਦ ਦੀ ਟੀਮ ਚੰਗੀ ਸ਼ੁਰੂਆਤ ਕਰਨ ਵਿੱਚ ਨਾਕਾਮ ਰਹੀ। ਸਨਰਾਈਜ਼ਰਜ਼ ਨੂੰ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ 61 ਦੌੜਾਂ ਨਾਲ ਹਰਾਇਆ ਸੀ। ਜਦਕਿ ਦੂਜੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਉਸਨੂੰ 12 ਦੌੜਾਂ ਨਾਲ ਹਰਾਇਆ ਸੀ।