ਆਈਪੀਐਲ 2024 ਦੇ 57ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਇਤਿਹਾਸ ਰਚ ਦਿੱਤਾ ਹੈ। ਪੈਟ ਕਮਿੰਸ ਦੀ ਟੀਮ ਨੇ 10 ਓਵਰਾਂ ਤੋਂ ਪਹਿਲਾਂ ਹੀ ਲਖਨਊ ਦੇ ਸਾਹਮਣੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਹੈਦਰਾਬਾਦ ਨੇ ਸਿਰਫ਼ 58 ਗੇਂਦਾਂ ਵਿੱਚ 167 ਦੌੜਾਂ ਬਣਾਈਆਂ, ਜੋ ਕਿ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਦੌੜਾਂ ਹਨ। ਲਖਨਊ ਸੁਪਰਜਾਇੰਟਸ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤਿਆ ਹੈ। ਇਸ ਜਿੱਤ ‘ਚ ਸਭ ਤੋਂ ਵੱਡਾ ਯੋਗਦਾਨ ਇਸ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਦਾ ਰਿਹਾ। ਟ੍ਰੈਵਿਸ ਹੈੱਡ ਨੇ 30 ਗੇਂਦਾਂ ‘ਤੇ 89 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਦਕਿ ਅਭਿਸ਼ੇਕ ਸ਼ਰਮਾ ਨੇ ਸਿਰਫ 28 ਗੇਂਦਾਂ ‘ਤੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ 14 ਛੱਕੇ ਅਤੇ 16 ਚੌਕੇ ਲਗਾਏ।