ਪੁਲਾੜ ਵਿੱਚ ਫਸੇ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਪਿਛਲੇ 9 ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਚ ਫਸੇ ਦੋਵੇਂ ਪੁਲਾੜ ਯਾਤਰੀਆਂ ਨੂੰ 19 ਮਾਰਚ ਨੂੰ ਸਫਲਤਾਪੂਰਵਕ ਧਰਤੀ ‘ਤੇ ਵਾਪਸ ਲਿਆਂਦਾ ਜਾਵੇਗਾ। ਨਾਸਾ ਨੇ ਦੋਵਾਂ ਦੀ ਵਾਪਸੀ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਨਾਸਾ ਨੇ ਇਕ ਬਿਆਨ ‘ਚ ਕਿਹਾ ਕਿ ਦੋਵੇਂ ਪੁਲਾੜ ਯਾਤਰੀ 18 ਮਾਰਚ (ਮੰਗਲਵਾਰ) ਨੂੰ ਧਰਤੀ ‘ਤੇ ਪਰਤਣਗੇ। ਨਾਸਾ ਦੋਵੇਂ ਯਾਤਰੀਆਂ ਦੇ ਫਲੋਰੀਡਾ ਤੱਟ ‘ਤੇ ਉਤਰਨ ਦੀ ਉਮੀਦ ਕਰ ਰਿਹਾ ਹੈ।
ਇਸ ਦੇ ਨਾਲ ਹੀ ਨਾਸਾ ਵਾਪਸੀ ਦਾ ਲਾਈਵ ਕਵਰੇਜ ਵੀ ਟੈਲੀਕਾਸਟ ਕਰਨ ਜਾ ਰਿਹਾ ਹੈ। ਨਾਸਾ ਦੇ ਪੁਲਾੜ ਯਾਤਰੀ ਨਿਕ ਹੇਗ ਅਤੇ ਰੋਸਕੋਸਮੌਸ (ਰੂਸ) ਦੇ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਵੀ ਡਰੈਗਨ ਕੈਪਸੂਲ ਵਿੱਚ ਵਾਪਸ ਆਉਣਗੇ।